29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ ਵਪਾਰੀਆਂ ਨਾਲ ਕੀਤੀ ਮੀਟਿੰਗ <br/>

ਸੰਬੋਧਨ ਕਰਦੇ ਹੋਏ ਚੇਅਰਮੈਨ ਰਾਜੀਵ ਗੁਪਤਾ ਲੂਬੀ | (ਸੱਜੇ) ਮੀਟਿੰਗ ਦੌਰਾਨ ਹਾਜ਼ਰ ਵਪਾਰੀ | ਤਸਵੀਰਾਂ : ਰਿੰਪੀ ਸਟੂਡੀਓ <br/> 18-02-2026
ਬਰਨਾਲਾ, 17 ਫਰਵਰੀ (ਨਰਿੰਦਰ ਅਰੋੜਾ)-ਪੰਜਾਬ ਰਾਜ ਵਪਾਰੀ ਕਮਿਸ਼ਨ ਦੀ ਬਰਨਾਲਾ ਦੇ ਵਪਾਰੀਆਂ ਨਾਲ ਮੀਟਿੰਗ ਸਥਾਨਕ ਰਾਮ ਲੀਲਾ ਗਰਾਊਾਡ ਵਿਖੇ ਚੇਅਰਮੈਨ ਟਰੇਡ ਕਮਿਸ਼ਨ ਬਰਨਾਲਾ ਐਡਵੋਕੇਟ ਰਾਜੀਵ ਗੁਪਤਾ ਲੂਬੀ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਆਲਾ ਅਧਿਕਾਰੀਆਂ ਸਮੇਤ ਵੱਡੀ ਗਿਣਤੀ 'ਚ ਵਪਾਰੀਆਂ ਨੇ ਭਾਗ ਲਿਆ | ਸੰਬੋਧਨ ਕਰਦਿਆਂ ਬਰਨਾਲਾ ਤੋਂ 'ਆਪ' ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਈ.ਟੀ.ਓ. ਸੁਨੀਲ ਗੋਇਲ, ਚੇਅਰਮੈਨ ਰਾਜੀਵ ਗੁਪਤਾ ਲੂਬੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਟਰੇਡ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ, ਇਹ ਬਹੁਤ ਵਧੀਆ ਉਪਰਾਲਾ ਹੈ | ਇਹ ਸਰਕਾਰ, ਪ੍ਰਸ਼ਾਸਨ ਤੇ ਵਪਾਰੀਆਂ ਲਈ ਪੁਲ ਦਾ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਇਹ ਕਮਿਸ਼ਨ 3 ਲੈਵਲ 'ਤੇ ਕੰਮ ਕਰੇਗਾ, ਪਹਿਲਾ ਸੂਬੇ ਪੱਧਰ 'ਤੇ ਜਿਸ ਦੇ ਚੇਅਰਮੈਨ ਐਕਸਾਈਜ਼ ਤੇ ਟੈਕਸਟਸ਼ੇਸਨ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ, ਉਨ੍ਹਾਂ ਨਾਲ ਹਰ ਵਿਭਾਗ ਦੇ ਐਡਮਿਨ ਸੈਕਟਰੀ ਮੈਂਬਰ ਹੋਣਗੇ, ਇਸ ਵਿਚ ਵਪਾਰੀਆਂ ਦੇ ਨੁਮਾਇੰਦੇ ਵੀ ਹੋਣਗੇ | ਇਸ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਕਮੇਟੀਆਂ ਬਣਾਈਆਂ ਗਈਆਂ ਹਨ | ਜਿਸ ਦੇ ਵਿਚ ਜ਼ਿਲ੍ਹਾ ਪ੍ਰਧਾਨ ਵਪਾਰੀਆਂ ਦਾ ਨੁਮਾਇੰਦਾ, ਨੋਡਲ ਅਫ਼ਸਰ ਸਹਾਇਕ ਕਮਿਸ਼ਨਰ, ਐਸ.ਪੀ. ਹੈਡ ਕੁਆਟਰ, ਈ.ਓ., ਫੂਡ ਸਪਲਾਈ ਆਦਿ ਜਿਹੜੇ ਵਿਭਾਗ ਵਪਾਰੀਆਂ ਨਾਲ ਸਬੰਧਿਤ ਹਨ, ਉਹ ਸਾਰੇ ਮੈਂਬਰ ਹਨ | ਅੱਜ ਬਰਨਾਲਾ ਵਿਚ ਜ਼ਿਲ੍ਹਾ ਪੱਧਰੀ ਪਹਿਲਾ ਪ੍ਰੋਗਰਾਮ ਹੈ | ਇਸ ਵਿਚ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਜੋ ਵੀ ਮੁਸ਼ਕਲਾਂ ਦਾ ਹੱਲ ਮੌਕੇ 'ਤੇ ਹੋ ਸਕਦਾ ਸੀ, ਉਹ ਮੌਕੇ 'ਤੇ ਹੀ ਕੀਤਾ ਅਤੇ ਜੋ ਉੱਚ ਪੱਧਰੀ ਸਨ, ਉਹ ਉੱਪਰ ਲਿਖ ਕੇ ਭੇਜੀਆਂ ਜਾਣਗੀਆਂ | ਇਸ ਪ੍ਰੋਗਰਾਮ ਵਿਚ 6 ਵਿਭਾਗਾਂ ਸਹਾਇਕ ਕਮਿਸ਼ਨਰ ਜੀ.ਐਸ.ਟੀ. ਸੁਮਿਤ ਥਾਪਰ, ਐਸ.ਪੀ. ਸੋਹਣ ਲਾਲ ਸੋਨੀ, ਮੈਡਮ ਅੰਸੂ ਗੁਪਤਾ, ਸਹਾਇਕ ਕਿਰਤ ਕਮਿਸ਼ਨਰ ਨਰੇਸ਼ ਗਰਗ, ਸੁਪਰਡੈਂਟ ਜੀ.ਐਸ.ਟੀ. ਰਣਜੀਤ ਭੰਮ, ਮਿਊਾਸੀਪਲ ਕਮਿਸ਼ਨਰ ਵਲੋਂ ਵਿਸਾਲਦੀਪ ਬਾਂਸਲ, ਮਨਪ੍ਰੀਤ ਸਿੰਘ, ਨੀਰਜ ਸੇਤੀਆ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਵਪਾਰੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਪੈਸਟੀਸਾਈਡ ਯੂਨੀਅਨ ਗੋਕਲ ਪ੍ਰਕਾਸ਼ ਗੁਪਤਾ, ਕਿ੍ਸ਼ਨ ਬਿੱਟੂ, ਚੇਅਰਮੈਨ ਪੋਲਟਰੀ ਐਸੋਸੀਏਸ਼ਨ ਵਿਵੇਕ ਸਿੰਧਵਾਨੀ, ਪ੍ਰੋਪਰਟੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀ ਬਾਂਸਲ, ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਗਰਗ ਸ਼ੈਲੀ, ਅਮਨ ਗੋਇਲ ਕਾਲਾ, ਗੁਰੀ ਔਲਖ, ਸੰਦੀਪ ਨੋਨੀ, ਰਵੀ ਪ੍ਰਕਾਸ਼ ਗਰਗ, ਦਿਨੇਸ਼ ਡਾਇਮੰਡ, ਸੁਨੀਲ ਕਾਲਾ, ਸੋਨੂ, ਅਮਿਤਾ ਚਾਵਲਾ, ਰਜਿੰਦਰ ਕੁਮਾਰ (ਅਸ਼ੋਕਾ ਟਰੇਡਰ), ਪਵਨ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ ਵਪਾਰੀਆਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।