29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

'ਆਪ' ਸਰਕਾਰ ਅਫ਼ਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਨ-ਮੱਖਣ ਸ਼ਰਮਾ <br/>

ਅਜੀਤ ਡੈਸਕ 18-02-2026
ਬਰਨਾਲਾ, 17 ਫਰਵਰੀ (ਰਾਜ ਪਨੇਸਰ)-ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੱਖਣ ਸ਼ਰਮਾ ਨੇ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਹੁਣ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਕਿ ਪੰਜਾਬ 'ਚੋਂ ਇਨ੍ਹਾਂ ਦੇ ਹੱਥੋਂ ਸੱਤਾ ਖੱੁਸਣ ਵਾਲੀ ਹੈ | ਇਸ ਕਰ ਕੇ ਬੌਖਲਾਹਟ 'ਚ ਇਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਧਿਕਾਰੀ ਤੇ ਮਸ਼ੀਨਰੀ ਦੀ ਵਰਤੋਂ ਕਿਵੇਂ ਤੇ ਕਿੱਥੇ ਕੀਤੀ ਜਾਵੇ ਅਤੇ ਇਸੇ ਕਾਰਨ ਇਨ੍ਹਾਂ ਨੇ ਹੁਣ ਪੰਜਾਬ ਦੇ ਵੱਡੇ ਅਧਿਕਾਰੀਆਂ ਦਾ ਸਿਆਸੀਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ | ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤਾਂ ਦਿੱਲੀ ਵਾਲੇ ਬਾਬੂ ਚਲਾ ਰਹੇ ਹਨ | ਜਿਨ੍ਹਾਂ ਦਾ ਇੱਕੋ ਇਕ ਮਕਸਦ ਹੈ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਕਿੰਨਾ ਚੂਨਾ ਲਗਾਇਆ ਜਾ ਸਕੇ | ਉਨ੍ਹਾਂ ਬੀਤੇ ਦਿਨੀਂ 'ਆਪ' ਸਰਕਾਰ ਵਲੋਂ ਆਪਣੇ ਝੂਠੇ ਵਿਕਾਸ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ ਲਈ ਤੇ ਆਪਣੀ ਪਿੱਠ ਥੱਪ-ਥਪਾਉਣ ਲਈ ਜੋ ਮੋਗਾ ਵਿਖੇ ਰੈਲੀ ਕੀਤੀ ਸੀ | ਜਿਸ ਵਿਚ ਸਰਕਾਰੀ ਬੱਸਾਂ ਤੇ ਸਰਕਾਰੀ ਵਾਹਨਾਂ ਤੇ ਸਰਕਾਰੀ ਸਰੋਤਾਂ ਨੂੰ ਵਰਤਿਆ ਗਿਆ ਸੀ | ਉਨ੍ਹਾਂ ਕਿਹਾ ਕਿ ਯੱੁਧ ਨਸ਼ਿਆਂ ਵਿਰੱੁਧ ਜਿੱਥੇ ਇਨ੍ਹਾਂ ਨੇ ਨਸ਼ੇ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਸੀ | ਉਲਟਾ ਇਨ੍ਹਾਂ ਨੇ ਨਸ਼ਾ ਘਰ-ਘਰ ਪਹੁੰਚਾ ਦਿੱਤਾ ਹੈ | ਇਨ੍ਹਾਂ ਨੂੰ ਇਸ ਦਾ ਨਤੀਜਾ 2027 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਪੰਜਾਬ ਅੰਦਰ ਕਾਂਗਰਸ ਪਾਰਟੀ ਆਪਣੇ ਦਮ 'ਤੇ ਸਰਕਾਰ ਬਣਾਏਗੀ ਤੇ ਭਿ੍ਸ਼ਟਾਚਾਰ, ਬੇਰੁਜ਼ਗਾਰੀ ਨੂੰ ਖ਼ਤਮ ਕਰੇਗੀ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਡੇ ਉਪਰਾਲੇ ਕੀਤੇ ਜਾਣਗੇ |

ਪਿਛਲੀ ਖ਼ਬਰ ਬੀਬੀ ਕਾਂਤਾ ਕੁਠਾਲਾ ਵਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪਿੰਡ-ਪਿੰਡ ਸੰਪਰਕ ਮੀਟਿੰਗਾਂ <br/> ਅਗਲੀ ਖ਼ਬਰ 'ਆਪ' ਸਰਕਾਰ ਅਫ਼ਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਨ-ਮੱਖਣ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।