29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਿੰਡ ਜੋਧਪੁਰ ਵਿਖੇ ਅੱਖਾਂ ਦੇ ਕੈਂਪ ਦੌਰਾਨ 102 ਲੋੜਵੰਦ ਵਿਅਕਤੀਆਂ ਦੇ ਲੈਂਜ ਪਾਏ <br/>

ਅਜੀਤ ਡੈਸਕ 18-02-2026
ਸ਼ਹਿਣਾ, 17 ਫਰਵਰੀ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਬਾਬਾ ਭਾਈ ਮੂਲ ਚੰਦ ਤੇ ਬਾਬਾ ਹਿੰਮਤ ਸਿੰਘ ਵੈੱਲਫੇਅਰ ਕਲੱਬ ਵਲੋਂ ਅੱਖਾਂ ਦਾ 11ਵਾਂ ਮੁਫ਼ਤ ਅਪਰੇਸ਼ਨ ਕੈਂਪ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ | ਜਿਸ ਦਾ ਉਦਘਾਟਨ ਬਾਬਾ ਪਵਨ ਕੁਮਾਰ ਸੋਲ੍ਹਾਂ ਦੇ ਮੱਠ ਵਾਲਿਆਂ ਨੇ ਕੀਤਾ | ਇਸ ਮੌਕੇ ਰੁਪੇਸ਼ ਸਿੰਗਲਾ ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ਵਾਲਿਆਂ ਦੀ ਟੀਮ ਵਲੋਂ 450 ਵਿਅਕਤੀਆਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ ਅਤੇ 102 ਲੋੜਵੰਦ ਵਿਅਕਤੀਆਂ ਦੇ ਲੈਂਜ ਪਾਏ ਗਏ | ਇਸ ਮੌਕੇ ਸੁਖਦੇਵ ਸਿੰਘ ਲਾਲੀ, ਬਾਬਾ ਜਸਵੀਰ ਸਿੰਘ ਚੀਮਾ, ਸਰਪੰਚ ਵੀਰਪਾਲ ਸਿੰਘ ਠੇਕੇਦਾਰ, ਕੈਪਟਨ ਜਗਤਾਰ ਸਿੰਘ, ਅਵਤਾਰ ਸਿੰਘ ਥੰਮਣਕੇ, ਜਗਸੀਰ ਸਿੰਘ, ਜਸਵਿੰਦਰ ਸਿੰਘ ਮਣਕੂ, ਮਾ: ਕਿ੍ਸ਼ਨ ਕੁਮਾਰ, ਸਤਨਾਮ ਸਿੰਘ, ਹਿੰਮਤ ਸਿੰਘ ਈਨਾ, ਗੁਰਪ੍ਰੀਤ ਸਿੰਘ ਈਨਾ, ਸੀਰਾ ਮੌੜ, ਇਕਬਾਲ ਸਿੰਘ ਭਦੌੜ, ਰਾਣੀ ਦੱੁਗਲ, ਰਾਜੇਸ਼ ਮਿੱਤਲ, ਚਮਕੌਰ ਸਿੰਘ ਬਾਬੇਕੇ, ਦਰਸੀ ਦੱੁਗਲ, ਅਮਰਜੀਤ ਸਿੰਘ ਈਨਾ, ਕਰਨੈਲ ਸਿੰਘ, ਰਮੇਸ਼ ਦੱੁਗਲ ਅਤੇ ਹੋਰ ਪਿੰਡ ਦੇ ਦਾਨੀ ਸੱਜਣ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਲ ਖ਼ੁਰਦ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਕੀਤਾ ਜਾਗਰੂਕ <br/> ਅਗਲੀ ਖ਼ਬਰ ਬੀਬੀ ਕਾਂਤਾ ਕੁਠਾਲਾ ਵਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪਿੰਡ-ਪਿੰਡ ਸੰਪਰਕ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।