08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੈਬਨਿਟ ਵਿਚ ਲਏ ਜਾਣ ਸੰਬੰਧੀ ਲੋਕਾਂ ਦੀ ਮੰਗ <br/>

ਅਜੀਤ ਡੈਸਕ 20-02-2026
ਸ਼ਹਿਣਾ, 19 ਫਰਵਰੀ (ਸੁਰੇਸ਼ ਗੋਗੀ)-2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਸ ਸਮੇਂ ਦੇ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਹਲਕੇ ਤੋਂ ਵੱਡੀ ਲੀਡ ਨਾਲ ਹਰਾਉਣ ਵਾਲੇ ਪਿੰਡ ਉਗੋਕੇ ਦੇ ਜੰਮਪਲ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਲਏ ਜਾਣ ਦੀ ਇਲਾਕੇ ਦੀਆਂ ਪੰਚਾਇਤਾਂ ਅਤੇ ਸਮੂਹ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੱੁਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਲਾਭ ਸਿੰਘ ਉਗੋਕੇ ਨੂੰ ਚੰਨੀ ਨੂੰ ਹਰਾਏ ਜਾਣ ਤੋਂ ਬਾਅਦ ਮਾਣ ਦੀ ਭਾਵਨਾ ਨਾਲ ਦੇਖਦੇ ਹੋਏ ਫ਼ੋਨ ਰਾਹੀਂ ਵਿਸ਼ੇਸ਼ ਤੌਰ 'ਤੇ ਵਧਾਈ ਸੰਦੇਸ਼ ਦਿੱਤਾ ਸੀ | ਜ਼ਿਕਰਯੋਗ ਹੈ ਕਿ ਰਿਜ਼ਰਵ ਹਲਕੇ ਤੋਂ ਰਾਜਨੀਤੀ ਵਿਚ ਨਵੇਂ ਆਏ ਲਾਭ ਸਿੰਘ ਉਗੋਕੇ ਨੇ ਤਿੰਨ ਵਾਰ ਵਿਧਾਇਕ ਰਹਿ ਚੱੁਕੇ ਤੇ ਉਸ ਸਮੇਂ ਦੇ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਸਿਆਸਤ ਵਿਚ ਧਮਾਕੇਦਾਰ ਐਂਟਰੀ ਕਰਨ ਵਾਲੇ ਲਾਭ ਸਿੰਘ ਉਗੋਕੇ ਲਈ ਹਲਕਾ ਭਦੌੜ ਦੇ ਲੋਕਾਂ ਦੀ ਵੀ ਵੱਡੀ ਪੱਧਰ 'ਤੇ ਮੰਗ ੳੱੁਠ ਰਹੀ ਹੈ ਕਿ ਲਾਭ ਸਿੰਘ ਉਗੋਕੇ ਨੂੰ ਕੈਬਨਿਟ ਵਿਚ ਲਿਆ ਜਾਵੇ |

ਪਿਛਲੀ ਖ਼ਬਰ ਬੱਚਿਆਂ ਦੇ ਭਵਿੱਖ ਦੀ ਰੱਖਿਆ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਬਾਲ ਮਜ਼ਦੂਰੀ ਨੂੰ ਰੋਕਣ ਲਈ ਕੀਤੀ ਚੈਕਿੰਗ ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।