ਬਰਨਾਲਾ, 19 ਫਰਵਰੀ (ਅਸ਼ੋਕ ਭਾਰਤੀ)-ਵਾਈ.ਐਸ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਨੈਸ਼ਨਲ ਸਾਇੰਸ ਓਲੰਪੀਆਡ ਪ੍ਰੀਖਿਆ ਵਿਚ 22 ਸੋਨ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਵਿੰਮੀਪੁਰੀ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਇਬਾਦਿਤ, ਲਕਸ਼, ਭਾਵਿਅਮ, ਰਵੀਸ਼, ਤਨਵੀਰ ਸਿੰਘ, ਅਰਜੇਸ, ਵਿਵੇਕ, ਵਿਕਾਟ, ਈਸਾਂਤ, ਪਲਕ, ਧਰੁਵੀ, ਤਕਸ਼, ਆਇਆਨ, ਅਰਾਧਿਆ, ਦਿਵਾਂਸ਼ੀ, ਪਰਮਜੋਤ, ਨਮੀਸ਼, ਮਾਧਵ, ਵਸੂ, ਅਨਿਆ, ਦਿਵੇਸ਼, ਚੰਚਲ ਨੇ ਸੋਨ ਤਗਮੇ ਜਿੱਤੇ ਹਨ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਪ੍ਰਧਾਨ ਪ੍ਰੋ: ਦਰਸ਼ਨ ਕੁਮਾਰ, ਡਾਇਰੈਕਟਰ ਵਰੁਣ ਭਾਰਤੀ, ਪਿ੍ੰਸੀਪਲ ਵਿੰਮੀਪੁਰੀ ਨੇ ਹੋਣਹਾਰ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |