07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਐਸ. ਬੀ. ਐਸ. ਸਕੂਲ ਸੁਰਜੀਤਪੁਰਾ ਵਿਖੇ ਵਿਦਿਆਰਥੀਆਂ ਨੂੰ ਮੌਸਮ ਤੇ ਰੱੁਤਾਂ ਸੰਬੰਧੀ ਜਾਣਕਾਰੀ ਦਿੱਤੀ <br/>

ਅਜੀਤ ਡੈਸਕ 20-02-2026
ਬਰਨਾਲਾ, 19 ਫਰਵਰੀ (ਅਸ਼ੋਕ ਭਾਰਤੀ)-ਐਸ.ਬੀ.ਐਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਵਿਦਿਆਰਥੀਆਂ ਨੂੰ ਰੁੱਤਾਂ ਦੇ ਬਦਲਾਅ, ਕੁਦਰਤੀ ਸੁੰਦਰਤਾ ਅਤੇ ਮੌਸਮੀ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਅਧਿਆਪਕਾ ਹਰਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ ਕਿਉਂਕਿ ਇਸ ਸਮੇਂ ਫੁੱਲ ਖਿੜਦੇ ਹਨ, ਦਰੱਖਤਾਂ 'ਤੇ ਨਵੇਂ ਪੱਤੇ ਆਉਂਦੇ ਹਨ ਅਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ | ਬੱਚਿਆਂ ਨੂੰ ਰੰਗ-ਬਿਰੰਗੇ ਚਾਰਟਾਂ, ਤਸਵੀਰਾਂ ਅਤੇ ਕਹਾਣੀਆਂ ਰਾਹੀਂ ਪਤਝੜ ਅਤੇ ਬਸੰਤ ਰੁੱਤ ਵਿਚ ਅੰਤਰ ਸਮਝਾਇਆ ਗਿਆ | ਪਤਝੜ ਦੇ ਮੌਸਮ ਵਿਚ ਪੱਤੇ ਝੜਦੇ ਹਨ ਅਤੇ ਦਰੱਖਤ ਸੁੱਕੇ ਦਿਖਾਈ ਦਿੰਦੇ ਹਨ, ਜਦਕਿ ਬਸੰਤ ਵਿਚ ਹਰਿਆਲੀ ਅਤੇ ਤਾਜ਼ਗੀ ਵਾਪਸ ਆ ਜਾਂਦੀ ਹੈ | ਇਸ ਦੌਰਾਨ ਬੱਚਿਆਂ ਨੇ ਡਰਾਇੰਗ, ਰੰਗ ਭਰਨ ਅਤੇ ਛੋਟੇ-ਛੋਟੇ ਵਾਕ ਬੋਲਣ ਦੀ ਗਤੀਵਿਧੀ ਵਿਚ ਭਾਗ ਲਿਆ | ਪਿ੍ੰਸੀਪਲ ਕਮਲਜੀਤ ਕੌਰ ਤੇ ਵਾਈਸ ਪਿ੍ੰਸੀਪਲ ਡਾ: ਸੰਜੇ ਕੁਮਾਰ ਨੇ ਕਿਹਾ ਕਿ ਛੋਟੀ ਉਮਰ ਵਿਚ ਬੱਚਿਆਂ ਨੂੰ ਕੁਦਰਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਇਸ ਤਰ੍ਹਾਂ ਦੀਆਂ ਸਰਗਰਮ ਗਤੀਵਿਧੀਆਂ ਨਾਲ ਬੱਚਿਆਂ ਦੀ ਰਚਨਾਤਮਿਕਤਾ, ਆਤਮ-ਵਿਸ਼ਵਾਸ ਅਤੇ ਸਿੱਖਣ ਦੀ ਲਗਨ ਵਧਦੀ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ <br/> ਅਗਲੀ ਖ਼ਬਰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਲਈ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ-ਬੀਬੀ ਬਾਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।