28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵਲੋਂ 25ਵਾਂ ਸਾਹਿਤਕ ਸਮਾਗਮ ਅਤੇ ਸਿਰਜਣਾ ਮੇਲਾ 1 ਮਾਰਚ ਨੂੰ

ਅਜੀਤ ਡੈਸਕ 28-02-2026
ਬਰਨਾਲਾ, 27 ਫਰਵਰੀ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25ਵਾਂ ਸਾਹਿਤਕ ਸਮਾਗਮ ਅਤੇ ਸਿਰਜਣਾ ਮੇਲਾ-3 ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਬਰਨਾਲਾ ਵਿਖੇ 1 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਭਾ ਦੇ ਪ੍ਰਧਾਨ ਅੰਜਨਾ ਮੈਨਨ, ਸਭਾ ਦੇ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ, ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ ਨੇ ਦਿੱਤੀ ਤੇ ਦੱਸਿਆ ਸਮਾਗਮ 'ਚ ਪੰਜਾਬ ਭਰ ਤੋਂ 22 ਕਵਿੱਤਰੀਆਂ ਭਾਗ ਲੈਣਗੀਆਂ | ਇਸ ਮੌਕੇ ਮੱੁਖ ਮਹਿਮਾਨ ਵਜੋਂ ਡਾ: ਨਵਦੀਪ ਕੌਰ ਮੁਖੀ ਪੋਸਟ ਗਰੈਜੂਏਟ ਸਟੱਡੀਜ਼ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ, ਰੁਪਿੰਦਰ ਰੂਪੀ ਪੰਜਾਬੀ ਫ਼ਿਲਮ ਅਦਾਕਾਰਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਸਮਾਗਮ ਮੌਕੇ ਸੰਵਾਦ ਲਿੰਗ ਸੰਵੇਦਨਾ ਅਤੇ ਭਾਰਤੀ ਸਮਾਜ ਵਿਸ਼ੇ ਉੱਪਰ ਡਾ: ਕੁਲਦੀਪ ਸਿੰਘ ਦੀਪ, ਇਕਬਾਲ ਕੌਰ ਉਦਾਸੀ ਅਤੇ ਪ੍ਰੋ: ਹਰਪ੍ਰੀਤ ਕੌਰ ਆਪਣੇ ਵਿਚਾਰ ਸਾਂਝੇ ਕਰਨਗੇ | ਇਸ ਮੌਕੇ ਸਿਰਜਣਹਾਰੀ ਪੁਰਸਕਾਰ ਚਾਰ ਜੁਝਾਰੂ, ਸਮਾਜ ਸੇਵੀ ਜੁਝਾਰੂ ਨਵੀਆਂ ਪਿਰਤਾਂ ਪਾਉਣ ਵਾਲੀਆਂ ਅÏਰਤਾਂ ਡਾ: ਸਰਬਜੀਤ ਕੌਰ ਬਰਾੜ ਪ੍ਰਧਾਨ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ, ਉੱਘੇ ਸਮਾਜ ਸੇਵੀ ਅਤੇ ਕਵਿੱਤਰੀ, ਦੂਜਾ ਪੁਰਸਕਾਰ ਮੈਡਮ ਰਵੀਨਾ ਖ਼ਾਨ ਪ੍ਰੈਜ਼ੀਡੈਂਟ ਵੁਮੈਨ ਕਾਫ਼ਿਲਾ-ਏ-ਮੀਰ ਆਲ ਇੰਡੀਆ ਰਜਿ: ਪਟਿਆਲਾ, ਸਮਾਜ ਸੇਵੀ ਨੂੰ ਤੀਸਰਾ ਪੁਰਸਕਾਰ ਬੇਅੰਤ ਕੌਰ ਨਿਹਾਲ ਸਿੰਘ ਵਾਲਾ ਉੱਘੇ ਸਾਹਿਤਕਾਰ ਅਲੋਚਕ, ਨਾਟਕਕਾਰ ਨੂੰ ਅਤੇ ਚੌਥਾ ਪੁਰਸਕਾਰ ਲੋਕ ਸੰਘਰਸ਼ਾਂ ਦੀ ਹਾਣੀ ਜਸਵੀਰ ਕੌਰ ਜੱਸੀ ਨੂੰ ਪ੍ਰਦਾਨ ਕੀਤਾ ਜਾਵੇਗਾ |
ਪਿਛਲੀ ਖ਼ਬਰ 'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ 3 ਨੂੰ ਅਗਲੀ ਖ਼ਬਰ ਸਰਵੋਤਮ ਅਕੈਡਮੀ ਖੱੁਡੀ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।