ਤਪਾ ਮੰਡੀ, 27 ਫਰਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਿਰ ਕਮੇਟੀ ਵਲੋਂ ਏਕਾਦਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ 24ਵੀਂ ਨਿਸ਼ਾਨ ਯਾਤਰਾ ਸਮਾਜ ਸੇਵੀ ਮਦਨ ਘੜੈਲਾ ਦੀ ਸਪੁੱਤਰੀ ਪੂਨਮ ਲਤਾ (ਸਰਦੂਲਗੜ੍ਹ) ਵਲੋਂ ਕਢਵਾਈ ਗਈ | ਇਹ ਨਿਸ਼ਾਨ ਯਾਤਰਾ ਸਮੂਹ ਗਲੀਆਂ ਮੁਹੱਲਿਆਂ ਵਿਚੋਂ ਹੁੰਦੀ ਹੋਈ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ | ਯਾਤਰਾ ਦੌਰਾਨ ਸਮੂਹ ਸ਼ਰਧਾਲੂਆਂ ਨੇ ਭਜਨ ਕੀਰਤਨ ਕਰਦਿਆਂ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚ ਕੇ ਪਰਿਵਾਰ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਆਰਤੀ ਕਰ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਯਾਤਰਾ ਦੌਰਾਨ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦਾ ਭਰਪੂਰ ਸਹਿਯੋਗ ਰਿਹਾ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਰਾਜ ਕੁਮਾਰ ਸੈਨੇਟਰੀ, ਦੀਪੂ ਭੈਣੀ, ਹੈਰੀ ਘੜੈਲਾ, ਭੂਸ਼ਣ ਘੜੈਲਾ, ਨੋਨੀ ਘੜੈਲਾ, ਡਾ: ਜੈ ਕਿਸ਼ਨ, ਜੋਗੀ, ਮਦਨ ਘੜੈਲਾ ਸੰਜੂ ਬਸਾਤੀ ਵਾਲਾ, ਲਵਲੀ, ਲੱਕੀ ਮੁਨੀਮ, ਦੀਪੂ ਵਰਾਇਟੀ ਸਟੋਰ, ਮਦਨ ਲਾਲ ਭੱਟਾ, ਯੋਗੇਸ਼ ਆਦਿ ਸ਼ਰਧਾਲੂ ਮੌਜੂਦ ਸਨ |