ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਚੜ੍ਹਨੀ ਵੱਲੋਂ ਭਾਰਤ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਫੂਕੇ ਗਏ | ਸੰਗਰੂਰ ਦੇ ਨਾਨਕਿਆਣਾ ਚੌਂਕ ਵਿੱਚ ਗੁਰਪ੍ਰੀਤ ਸਿੰਘ ਹੈਪੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪੁਤਲਾ ਫੂਕਿਆ ਗਿਆ | ਸੂਬਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ, ਜਸਮੇਰ ਸਿੰਘ ਗਿੱਲ, ਰੌਸ਼ਨ ਸਿੰਘ ਸਾਗਰ, ਕੈਪਟਨ ਕੁਲਦੀਪ ਸਿੰਘ, ਸੁਖਦੇਵ ਸਿੰਘ ਮਿੰਟੂ, ਜਗਜੀਤ ਸਿੰਘ ਅਰੋੜਾ ਨੇ ਪ੍ਰੈੱਸ ਨੰੂ ਜਾਰੀ ਇੱਕ ਬਿਆਨ ਰਾਹੀ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਵਪਾਰਕ ਸਮਝੌਤੇ ਤਹਿਤ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਮੁੱਦਾ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਭਾਰਤ ਕਿਸੇ ਦੂਜੇ ਦੇਸ਼ ਨੰੂ ਆਪਣੇ ਖੇਤੀਬਾੜੀ ਖੇਤਰ ਉੱਤੇ ਲੰਬੇ ਸਮੇਂ ਦੇ ਕੰਟਰੋਲ ਕਰਨ ਦੀ ਇਜਾਜ਼ਤ ਦੇ ਰਿਹਾ ਹੈ | ਦਿ੍ੜ੍ਹ ਰੋਅ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਦੇ ਨਾਮ ਉੱਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਨਹੀਂ ਹੋਣ ਦਿਆਂਗੇ | ਆਗੂਆਂ ਨੇ ਦੱਸਿਆ ਕਿ 23 ਮਾਰਚ ਨੰੂ ਹਰਿਆਣਾ ਰਾਜ ਦੇ ਪਿੱਪਲੀ ਵਿਖੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜ੍ਹਨੀ ਦੀ ਅਗਵਾਈ ਹੇਠ ਦੇਸ਼ ਪੱਧਰੀ ਰੈਲੀ ਕੀਤੀ ਜਾਵੇਗੀ | ਇਸ ਮੌਕੇ ਸੁਖਦੇਵ ਸਿੰਘ ਮਿੰਟੂ, ਸਰਪੰਚ ਸਤਨਾਮ ਸਿੰਘ ਆਕੜ, ਨਾਜ਼ਰ ਸਿੰਘ ਬਹਾਦਰਗੜ੍ਹ, ਮਲਕੀਤ ਸਿੰਘ ਸੰਜਰਪੁਰ, ਸਰਨਜੀਤ ਸਿੰਘ ਸੰਨਾ, ਹਰਜੀਤ ਸਿੰਘ ਸੇਹਰਾ, ਹਰਿੰਦਰ ਸਿੰਘ ਭਾਖਰ ਆਦਿ ਮੌਜੂਦ ਸਨ |