16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਵਲੋਂ ਸ਼ਹੀਦ ਸੈਨਿਕ ਸਮਾਗਮ ਸਬੰਧੀ ਮੀਟਿੰਗ <br/>

ਅਜੀਤ ਡੈਸਕ 01-03-2026
ਮਹਿਲ ਕਲਾਂ, 28 ਫਰਵਰੀ (ਤਰਸੇਮ ਸਿੰਘ ਗਹਿਲ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਬਲਾਕ ਮਹਿਲ ਕਲਾ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਅਗਵਾਈ ਹੇਠ ਗੁਰਦੁਆਰਾ ਭਗਤ ਰਵੀਦਾਸ ਮਹਿਲ ਖ਼ੁਰਦ ਵਿਖੇ ਹੋਈ | ਮੀਟਿੰਗ ਵਿਚ ਬਲਾਕ ਕਮੇਟੀ ਵਲੋਂ 15 ਮਾਰਚ ਨੂੰ ਪਿੰਡ ਮਹਿਲ ਖ਼ੁਰਦ ਵਿਖੇ ਹੋਣ ਵਾਲੇ ਸ਼ਹੀਦ ਸੈਨਿਕ ਸਮਾਗਮ ਸਬੰਧੀ ਚਰਚਾ ਕੀਤੀ | ਇਸ ਮੀਟਿੰਗ ਵਿਚ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਿਚਾਰ ਵਟਾਂਦਰਾ ਕਰਨ ਉਪਰੰਤ ਅਹੁਦੇਦਾਰਾਂ ਨੂੰ ਵੱਖ-ਵੱਖ ਡਿਊਟੀਆਂ ਵੰਡੀਆਂ ਗਈਆਂ ਤਾਂ ਕਿ ਆਉਣ ਵਾਲੇ ਸ਼ਹੀਦ ਪਰਿਵਾਰਾਂ ਅਤੇ ਵੱਖ-ਵੱਖ ਪਿੰਡਾਂ ਵਿਚੋਂ ਆਉਣ ਵਾਲੇ ਸਾਬਕਾ ਸੈਨਿਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਕਾਈ ਪ੍ਰਧਾਨ ਸੂਬੇਦਾਰ ਮੇਜਰ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ਹੀਦ ਗੁਰਪ੍ਰੀਤ ਸਿੰਘ ਪਿੰਡ ਮਹਿਲ ਖ਼ੁਰਦ ਦੇ ਹਨ, ਸ਼ਹੀਦ ਸੈਨਿਕ ਸਮਾਗਮ ਪਿੰਡ ਮਹਿਲ ਖ਼ੁਰਦ ਵਿਖੇ ਹੋਣਾ ਸਾਡੇ ਨਗਰ ਲਈ ਮਾਣ ਵਾਲੀ ਗੱਲ ਹੈ | ਕਮੇਟੀ ਵਲੋਂ ਵਿਚਾਰ ਵਟਾਂਦਰਾ ਕਰਨ ਉਪਰੰਤ ਫ਼ੈਸਲਾ ਕੀਤਾ ਗਿਆ ਕਿ 15 ਮਾਰਚ ਨੂੰ ਹੋਣ ਵਾਲਾ ਸ਼ਹੀਦ ਸੈਨਿਕ ਸਮਾਗਮ ਗੁਰਦੁਆਰਾ ਭਗਤ ਰਵਿਦਾਸ ਜੀ ਮਹਿਲ ਖ਼ੁਰਦ ਵਿਖੇ ਕੀਤਾ ਜਾਵੇਗਾ | ਇਸ ਮੌਕੇ ਮੀਤ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਛਾਪਾ, ਖ਼ਜ਼ਾਨਚੀ ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਜੁਆਇੰਟ ਜਨਰਲ ਸਕੱਤਰ ਸਪਿੰਦਰ ਸਿੰਘ ਪੰਡੋਰੀ, ਮੀਡੀਆ ਸਲਾਹਕਾਰ ਬਿੰਦਰ ਸਿੰਘ ਪੰਡੋਰੀ, ਕਮੇਟੀ ਮੈਂਬਰ ਸੂਬੇਦਾਰ ਬਹਾਦਰ ਸਿੰਘ ਸਹਿਜੜਾ, ਹੌਲਦਾਰ ਸਿਕੰਦਰ ਸਿੰਘ ਕੁਰੜ, ਹੌਲਦਾਰ ਨਿਰਪਾਲ ਸਿੰਘ, ਜਗਸੀਰ ਸਿੰਘ ਚੁਹਾਣਕੇ ਹੌਲਦਾਰ, ਸਹੌਰ ਅਤੇ ਮਹਿਲ ਖ਼ੁਰਦ ਦੇ ਨੁਮਾਇੰਦਿਆਂ ਵਿਚ ਸ਼ਹੀਦ ਸਿਪਾਹੀ ਗੁਰਪ੍ਰੀਤ ਸਿੰਘ ਦੇ ਮਾਤਾ ਸੁਰਜੀਤ ਕੌਰ, ਕੈਪਟਨ ਗੁਰਜੰਟ ਸਿੰਘ, ਸੂਬੇਦਾਰ ਮੇਜਰ ਕੁਲਵਿੰਦਰ ਸਿੰਘ, ਸੂਬੇਦਾਰ ਜਗਤਾਰ ਸਿੰਘ, ਸੂਬੇਦਾਰ ਯਾਦਵਿੰਦਰ ਸਿੰਘ, ਹੌਲਦਾਰ ਸੇਵਕ ਸਿੰਘ, ਹੌਲਦਾਰ ਚਮਕੌਰ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਹੌਲਦਾਰ ਬਰਿਸਭਾਨ ਸਿੰਘ, ਹੌਲਦਾਰ ਚਰਨ ਸਿੰਘ, ਹੌਲਦਾਰ ਬੂਟਾ ਸਿੰਘ, ਹੌਲਦਾਰ ਮਨਜੀਤ ਸਿੰਘ, ਹੌਲਦਾਰ ਅੰਮਿ੍ਤਪਾਲ ਸਿੰਘ, ਸੂਬੇਦਾਰ ਸਾਧੂ ਸਿੰਘ, ਹੌਲਦਾਰ ਮਨੋਹਰ ਸਿੰਘ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਫੱਗਣ ਮਹੀਨੇ ਦੀ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਪ੍ਰਭੂ ਖਾਟੂ ਸ਼ਿਆਮ ਦੀ ਚੌਕੀ ਸਜਾਈ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ 54ਵੀਂ ਸਾਲਾਨਾ ਅਥਲੈਟਿਕਸ ਮੀਟ ਸ਼ਾਨੋ ਸ਼ੌਕਤ ਨਾਲ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।