29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ੋ੍ਰਮਣੀ ਅਕਾਲੀ ਦਲ ਹਰਮਨਪਿਆਰੀ ਪਾਰਟੀ ਬਣੀ-ਐਡਵੋਕੇਟ ਰਾਹੀ <br/>

ਐਡਵੋਕੇਟ ਸਤਨਾਮ ਸਿੰਘ ਰਾਹੀ <br/> 03-03-2026
ਸ਼ਹਿਣਾ, 2 ਮਾਰਚ (ਸੁਰੇਸ਼ ਗੋਗੀ)-ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਦੀ ਭਦੌੜ ਹਲਕੇ ਦੀ ਰੱਖੀ ਗਈ ਰੈਲੀ ਦਾ ਦਿਨ ਜਿਊਾ ਜਿਉਂ ਨਜ਼ਦੀਕ ਆ ਰਿਹਾ ਹੈ, ਪਾਰਟੀ ਵਰਕਰਾਂ ਵਿਚ ਉਨ੍ਹਾਂ ਹੀ ਉਤਸ਼ਾਹ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ, ਕਿ ਪਿੰਡਾਂ ਦੀਆਂ ਵਰਕਰਾਂ ਦੀਆਂ ਮੀਟਿੰਗਾਂ ਦੌਰਾਨ ਮਿੰਨੀ ਰੈਲੀਆਂ ਵਾਲਾ ਭਰਵਾਂ ਇਕੱਠ ਹੁੰਦਾ ਹੋਵੇ | ਐਡਵੋਕੇਟ ਰਾਹੀ ਨੇ ਕਿਹਾ ਕਿ ਭਵਿੱਖ ਵਿਚ ਸ਼ੋ੍ਰਮਣੀ ਅਕਾਲੀ ਦਲ ਭਦੌੜ ਹਲਕੇ ਵਿਚ ਵੱਡੇ ਸਿਆਸੀ ਧਮਾਕੇ ਕਰੇਗਾ | ਉਨ੍ਹਾਂ ਕਿਹਾ ਕਿ ਹਰ ਵਰਕਰ ਦੀ ਬਣਦੀ ਇੱਜ਼ਤ ਮਾਣ ਦਿੱਤੀ ਗਈ ਹੈ, ਪਰ ਕਿਸੇ ਵੀ ਵਰਕਰ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਰਿਹਾ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪਿੰਡਾਂ ਵਿਚ ਹਰਮਨ ਪਿਆਰੀ ਪਾਰਟੀ ਵਜੋਂ ਮੁੜ ੳੱੱਭਰੀ ਹੈ | ਜਿਸ ਸਦਕਾ ਪਿੰਡਾਂ ਦੇ ਨੌਜਵਾਨ ਅਹੁਦੇਦਾਰੀਆਂ ਲੈਣ ਵਿਚ ਅੱਗੇ ਵਧ ਕੇ ਆਪਣੇ ਨਾਮ ਦੇ ਰਹੇ ਹਨ | ਉਨ੍ਹਾਂ ਜ਼ਿਲ੍ਹਾ ਪੱਧਰੀ ਸੂਚੀ ਹੋਰ ਲੰਬੀ ਕਰਦਿਆਂ ਟਕਸਾਲੀ ਆਗੂ ਬਲਵਿੰਦਰ ਸਿੰਘ ਪਪਨਾ ਮੌੜ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਇੰਦਰਜੀਤ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਉਗੋਕੇ ਨੂੰ ਜਨਰਲ ਸਕੱਤਰ ਅਤੇ ਚਰਨਜੀਤ ਸਿੰਘ ਫ਼ੌਜੀ ਨੂੰ ਵੀ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਹੁੰਦਾ ਜਾਵੇਗਾ, ਹੋਰ ਪਾਰਟੀ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ |

ਪਿਛਲੀ ਖ਼ਬਰ ਈ.ਐੱਸ.ਆਈ.ਸੀ. ਦੀ 75ਵੀਂ ਵਰ੍ਹੇਗੰਢ ਮੌਕੇ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਸਬ-ਤਹਿਸੀਲ ਦੇ ਸਾਹਮਣੇ ਲੱਗੇ ਗੰਦਗੀ ਦੇ ਅੰਬਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।