15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 8 ਨੂੰ

ਅਜੀਤ ਡੈਸਕ 04-03-2026
ਬਰਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਅੰਤਰਰਾਸ਼ਟਰੀ ਅÏਰਤ ਦਿਹਾੜੇ ਨੂੰ ਸਮਰਪਿਤ ਮਹੀਨਾਵਾਰ ਸਾਹਿਤਕ ਸਮਾਗਮ 8 ਮਾਰਚ ਨੂੰ ਸਵੇਰੇ 10:30 ਵਜੇ ਪੰਜਾਬ ਆਈ.ਟੀ.ਆਈ., ਹੰਡਿਆਇਆ ਰੋਡ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਦੱਸਿਆ ਕਿ ਸਮਾਗਮ ਵਿਚ ਚਮਕੌਰ ਸਿੰਘ ਸੇਖੋਂ ਭੋਤਨਾ ਦੀ ਪੁਸਤਕ 'ਕਿੱਸਾ ਸ਼ੀਰੀ ਫ਼ਰਿਹਾਦ ਤੇ ਕਾਕਾ ਪਰਤਾਪੀ (ਕਿੱਸਾ ਕਾਵਿ)' ਦਾ ਲੋਕ ਅਰਪਣ ਕੀਤਾ ਜਾਵੇਗਾ | ਪੰਜਾਬੀ ਕਵੀ ਸ਼ਿੰਦਰ ਧੌਲਾ ਅਤੇ ਪਰਿਵਾਰ ਵਲੋਂ ਬੇਬੇ ਬਿਮਲਾ ਦੇਵੀ ਅਤੇ ਬਾਪੂ ਸੂਬੇਦਾਰ ਬਚਨ ਸਿੰਘ ਧੌਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਪੰਜਵਾਂ ਪੁਰਸਕਾਰ ਪ੍ਰਸਿੱਧ ਗੀਤਕਾਰ ਹਰਦੇਵ ਸਿੰਘ ਗਿਆਨੀ (ਦੇਵ ਖੁੱਡੀ ਕਲਾਂ) ਨੂੰ ਦਿੱਤਾ ਜਾਵੇਗਾ | ਕਹਾਣੀਕਾਰ ਪਰਮਜੀਤ ਮਾਨ ਅਤੇ ਪਰਿਵਾਰ ਵਲੋਂ ਬਾਪੂ ਗਿਆਨੀ ਤਾਰਾ ਸਿੰਘ ਪ੍ਰਦੇਸੀ ਦੀ ਯਾਦ ਨੂੰ ਸਮਰਪਿਤ ਇਨਾਮੀ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ | ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ ਅਤੇ ਹਾਕਮ ਸਿੰਘ ਰੂੜੇਕੇ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ |

ਪਿਛਲੀ ਖ਼ਬਰ ਮਿਊਾਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ 7 ਨੂੰ ਅਗਲੀ ਖ਼ਬਰ ਜੀ.ਜੀ.ਐੱਸ. ਵਰਲਡ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।