15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

110 ਨਸ਼ੀਲੀਆਂ ਗੋਲੀਆਂ ਸਣੇ 4 ਜਣੇ ਕਾਬੂ <br/>

ਅਜੀਤ ਡੈਸਕ 04-03-2026
ਤਪਾ ਮੰਡੀ, 3 ਮਾਰਚ (ਪ੍ਰਵੀਨ ਗਰਗ)-ਤਪਾ ਪੁਲਿਸ ਨੇ 110 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਣੇ ਚਾਰ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਤਪਾ ਪੁਲਿਸ ਦੀ ਸਹਾਇਕ ਥਾਣੇਦਾਰ ਨਿੰਦਰਪਾਲ ਕੌਰ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਸ਼ੱਕੀ ਵਹੀਕਲਾਂ ਦੇ ਸਬੰਧ ਵਿਚ ਡਰੇਨ ਦੀ ਕੱਚੀ ਪਟੜੀ ਸੱਜੇ ਪਾਸੇ ਘੁੰਨਸਾਂ ਸਾਈਡ ਪੁੱਜੀ ਤਾਂ ਇਕ ਦਰੱਖਤ ਹੇਠ 4 ਵਿਅਕਤੀ ਬੈਠੇ ਦਿਖਾਈ ਦਿੱਤੇ, ਜੋ ਝੁੰਡ ਬਣਾ ਕੇ ਆਪਸ ਵਿਚ ਮਸਤ ਹੋ ਕੇ ਆਪਣੇ ਵਿਚਕਾਰ ਪਏ ਇਕ ਲਿਫ਼ਾਫ਼ੇ ਦੀ ਫਰੋਲਾ ਫਰਾਲੀ ਕਰ ਰਹੇ ਸੀ ਤਾਂ ਸ਼ੱਕ ਦੀ ਬਿਨ੍ਹਾਂ ਪਰ ਚਾਰੋਂ ਵਿਅਕਤੀਆਂ ਨੂੰ ਮੌਕਾ ਪਰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚਲੇ ਲਿਫ਼ਾਫ਼ੇ ਵਿਚੋਂ 110 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ | ਉਕਤ ਨੇ ਪਹਿਚਾਣ ਵਜੋਂ ਆਪਣਾ ਨਾਂਅ ਗੁਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਭਾਸ਼ ਸਿੰਘ ਨੇੜੇ ਨਵਾਂ ਬੱਸ ਸਟੈਂਡ ਤਪਾ, ਪ੍ਰਦੀਪ ਸਿੰਘ ਉਰਫ ਕੱਦੂ ਪੁੱਤਰ ਅਵਤਾਰ ਸਿੰਘ ਵਾਸੀ ਰੂੜੇਕੇ ਖ਼ੁਰਦ ਹਾਲ ਆਬਾਦ ਢਿੱਲੋਂ ਬਸਤੀ ਤਪਾ, ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਹਰਦੀਪ ਸਿੰਘ ਵਾਸੀ ਢਿੱਲੋਂ ਬਸਤੀ ਤਪਾ, ਅਮਰੀਕ ਰਾਮ ਉਰਫ ਮੀਕਾ ਪੁੱਤਰ ਭੋਲਾ ਰਾਮ ਵਾਸੀ ਨੇੜੇ ਬੱਸ ਅੱਡਾ ਤਾਜੋਕੇ ਦੱਸਿਆ | ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਫੂਡ ਵਿਭਾਗ ਨੇ ਖਾਣ-ਪੀਣ ਵਾਲੀਆਂ ਵਸਤਾਂ ਦੇ ਭਰੇ ਸੈਂਪਲ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।