17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜ਼ਿਮਨੀ ਚੋਣ ਨੇ ਸਾਬਤ ਕਰ ਦਿੱਤਾ ਸੀ ਕਿ ਸਰਕਾਰੀ ਤਾਕਤ ਅਤੇ ਸੋਸ਼ਲ ਮੀਡੀਆ ਦਾ ਪਲੇਟਫ਼ਾਰਮ 'ਆਪ' ਦੇ ਰਾਸ ਨਹੀਂ ਆਉਣਾ-ਕਾਲਾ ਢਿੱਲੋਂ <br/>

ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਹੋਰ ਪਤਵੰਤੇ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 04-03-2026
ਧਨੌਲਾ, 3 ਮਾਰਚ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਬਰਨਾਲਾ ਵਿਖੇ ਕੀਤੀ ਗਈ ਰੈਲੀ ਦੌਰਾਨ ਖਚਾ-ਖਚ ਭਰੇ ਪੰਡਾਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ 2027 ਦੀ ਚੋਣ ਉਪਰੰਤ ਕਾਂਗਰਸ ਪਾਰਟੀ ਪੰਜਾਬ ਦੀ ਅਗਵਾਈ ਕਰਦੀ ਦਿਖਾਈ ਦੇਵੇਗੀ | ਇਹ ਪ੍ਰਗਟਾਵਾ ਹਲਕਾ ਬਰਨਾਲਾ ਤੋਂ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਮੁੱਢ ਮਾਲਵੇ ਖ਼ਿੱਤੇ ਵਿਚੋਂ ਹੀ ਬੱਝਿਆ ਸੀ | ਜ਼ਿਮਨੀ ਚੋਣ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਘੱਟੋ ਘੱਟ 5 ਕੈਬਨਿਟ ਮੰਤਰੀ ਇਸ ਇਲਾਕੇ ਦੀ ਜਿੱਤ ਹਾਸਲ ਕਰਨ ਲਈ ਪੱਕੇ ਤੌਰ 'ਤੇ ਇੱਥੋਂ ਦੇ ਨੇੜਲੇ ਢਾਬਿਆਂ 'ਤੇ ਬਿਠਾ ਦਿੱਤੇ ਸਨ | ਜਿਹੜੇ ਕਿ ਚੋਣ ਦੀ ਸਫਲਤਾ ਲਈ ਲਾਮ ਲਸ਼ਕਰ ਸਮੇਤ ਭੇਜੇ ਗਏ ਸਨ | ਪ੍ਰੰਤੂ ਸਾਰੀ ਤਾਕਤ ਝੋਕ ਦੇਣ ਦੇ ਬਾਵਜੂਦ ਮਾਲਵਾ ਖ਼ਿੱਤੇ ਨੇ ਇਹ ਦਰਸਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੇ ਇਸ ਵਾਰ ਨਾ ਸੋਸ਼ਲ ਮੀਡੀਆ ਰਾਸ ਆਇਆ, ਨਾ ਸਰਕਾਰੀ ਤਾਕਤ, ਨਾ ਕਾਮੇਡੀ ਦੇ ਸ਼ਗੂਫ਼ੇ | ਉਨ੍ਹਾਂ ਆਖਿਆ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਪੰਜਾਬ ਦੀ ਇਕ-ਇਕ ਸੀਟ ਤੋਂ ਇਹੀ ਹਸ਼ਰ ਆਮ ਆਦਮੀ ਪਾਰਟੀ ਨਾਲ ਮੁੜ ਦੁਹਰਾਇਆ ਜਾਵੇਗਾ | ਸ੍ਰੀ ਕਾਲਾ ਢਿੱਲੋਂ ਨੇ ਆਖਿਆ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਂਅ ਤੋਂ ਗੁਮਰਾਹ ਹੋ ਗਏ | ਉਹ ਨਹੀਂ ਸਨ ਜਾਣਦੇ ਕਿ ਆਮ ਆਦਮੀ ਪਾਰਟੀ ਸੱਤਾ 'ਤੇ ਪੈਰ ਧਰਦਿਆਂ ਹੀ ਖ਼ਾਸ ਆਦਮੀ ਪਾਰਟੀ ਬਣ ਜਾਵੇਗੀ | ਕਾਲਾ ਢਿੱਲੋਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਰਦੇ ਸਨ ਕਿ ਜੇ ਸੱਤਾ ਦੇ ਵਿਚ ਰਹਿੰਦਿਆਂ ਲੋਕਾਂ ਦੇ ਕੰਮ ਲੋਕ ਹਿਤ ਦੇ ਅਨੁਸਾਰ ਕੀਤੇ ਜਾਣ ਤਾਂ ਸਰਕਾਰੀ ਧਿਰਾਂ ਨੂੰ ਏਡੀ ਵੱਡੀ ਸੁਰੱਖਿਆ ਲੈ ਕੇ ਚੱਲਣ ਦੀ ਕੀ ਜ਼ਰੂਰਤ ਹੈ | ਪ੍ਰੰਤੂ ਹੁਣ ਭਗਵੰਤ ਮਾਨ ਦੇ ਛੋਟੇ ਤੋਂ ਛੋਟੇ ਚੇਅਰਮੈਨ ਵੀ 2-2 ਗੰਨਮੈਨ ਲੈ ਕੇ ਘੁੰਮ ਰਹੇ ਹਨ | ਚਾਹੀਦਾ ਇਹ ਹੈ ਕਿ ਹੁਣ ਉਹ ਆਪਣੇ ਵਾਅਦੇ 'ਤੇ ਖਰੇ ਰਹਿਣ, ਜੇ ਲੋਕਾਂ ਦੇ ਹਿਤ ਲਈ ਹੀ ਕੰਮ ਕੀਤਾ ਹੈ, ਫਿਰ ਇੰਨੀ ਵੱਡੀ ਸੁਰੱਖਿਆ ਲੈ ਕੇ ਚੱਲਣ ਦੀ ਕੀ ਜ਼ਰੂਰਤ ਹੈ | ਕਾਲਾ ਢਿੱਲੋਂ ਨੇ ਆਖਿਆ ਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਤੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਅਗਵਾਈ ਹਾਸਲ ਕਰਨਾ ਚਾਹੁੰਦੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਾ, ਕੌਂਸਲਰ ਅਜੇ ਕੁਮਾਰ, ਗਿਰਧਰ ਮਿੱਤਲ ਅਤੇ ਪਿ੍ੰਸ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨੇ 21 ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਏ.ਆਰ.ਟੀ.ਓ. ਵਲੋਂ ਵਿਸ਼ੇਸ਼ ਨਿਰੀਖਣ ਮੁਹਿੰਮ ਦੌਰਾਨ ਉਲੰਘਣਾ ਕਰਨ ਵਾਲੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।