12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਦੱੁਲਮਸਰ ਵਿਖੇ ਕਬਜ਼ਾ ਵਾਰੰਟ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਮੁਲਤਵੀ <br/>

ਅਜੀਤ ਡੈਸਕ 06-03-2026
ਸ਼ਹਿਣਾ, 5 ਮਾਰਚ (ਸੁਰੇਸ਼ ਗੋਗੀ)-ਪਿੰਡ ਦੱੁਲਮਸਰ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਨੂੰ ਲੈ ਕੇ ਚੱਲ ਰਿਹਾ ਮਸਲਾ ਅੱਜ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਇਕ ਵਾਰ ਫਿਰ ਮੁਲਤਵੀ ਕਰਨਾ ਪਿਆ | ਪਿੰਡ ਦੇ ਨੌਜਵਾਨ ਆਗੂ ਸੇਵਕ ਸਿੰਘ ਨੇ ਦੱਸਿਆ ਕਿ ਮਾਰਚ 2022 ਵਿਚ ਉਸ ਸਮੇਂ ਦੇ ਪੰਚਾਇਤ ਮੈਂਬਰ ਪਰਦੀਪ ਸਿੰਘ ਨੇ ਪਿੰਡ ਦੀ ਫਿਰਨੀ ਪੱੁਟ ਕੇ ਨਾਜਾਇਜ਼ ਕਬਜ਼ਾ ਕਰ ਲਿਆ ਸੀ | ਜਿਸ ਦਾ ਕਿ ਉਨ੍ਹਾਂ ਵਿਰੋਧ ਕੀਤਾ, ਫਿਰ ਉਸ ਦੇ ਖੇਤ ਨੂੰ ਜਾਂਦੇ ਰਸਤੇ 1141 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਕਿ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਨ 'ਤੇ ਰੋਕ ਦਿੱਤਾ ਗਿਆ | ਸੇਵਕ ਸਿੰਘ ਨੇ ਦੱਸਿਆ ਕਿ ਉਸ ਦੇ ਢਾਈ ਏਕੜ ਨੂੰ ਜਾਣ ਵਾਲਾ ਰਸਤਾ ਰੋਕ ਲਿਆ | ਜਿਸ 'ਤੇ ਕਿ ਲੰਬਾ ਸਮਾਂ ਉਹ ਜ਼ਮੀਨ ਗਊਸ਼ਾਲਾ ਨੂੰ ਛੱਡਣ ਉਪਰੰਤ ਆਖ਼ਰ ਘੱਟ ਭਾਅ 'ਤੇ ਵੇਚਣੀ ਪਈ, ਜਦਕਿ ਉਸ ਰਸਤੇ 'ਤੇ ਅਜੇ ਵੀ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਇਸ ਬਾਰੇ ਵਿਚ ਉਸ ਸਮੇਂ ਦੇ ਸਰਪੰਚ ਰਾਮ ਸਿੰਘ ਜਿਸ ਦੀ ਕਿ ਪਤਨੀ ਸਰਪੰਚ ਸੀ ਨੇ ਵੀ ਪੰਚਾਇਤੀ ਤੌਰ 'ਤੇ ਨਾਜਾਇਜ਼ ਕਬਜ਼ਾ ਹੋਣ ਦਾ ਮਤਾ ਪਾਇਆ ਸੀ | ਸੇਵਕ ਸਿੰਘ ਨੇ ਦੱਸਿਆ ਕਿ 736 ਨੰਬਰ ਰਸਤਾ ਜਿਸ 'ਤੇ ਕਿ ਮੌਜੂਦਾ ਸਰਪੰਚ ਦੇ ਸਰੀਕੇ ਦੇ ਲੋਕ ਨਾਜਾਇਜ਼ ਕਬਜ਼ਾ ਕਰੀ ਹੋਏ ਹਨ | ਇਸ ਸਬੰਧ ਵਿਚ ਵਾਰ-ਵਾਰ ਮਿਣਤੀ ਕਰਵਾਉਣ ਦੇ ਆਰਡਰ ਮਨਜ਼ੂਰ ਕਰਵਾਉਣ ਉਪਰੰਤ ਪੰਚਾਇਤ ਵਲੋਂ ਮਿਣਤੀ ਰੱਦ ਕਰਵਾਈ ਗਈ | ਉਨ੍ਹਾਂ ਕਿਹਾ ਕਿ 9 ਮਹੀਨੇ ਪਹਿਲਾਂ ਉਸ ਨੇ ਮਾਣਯੋਗ ਹਾਈਕੋਰਟ ਨੂੰ ਇਸ ਸਬੰਧੀ ਰਿੱਟ ਦਾਇਰ ਕੀਤੀ | ਜਿਸ 'ਤੇ ਅਧਿਕਾਰੀਆਂ ਨੂੰ ਹਾਈਕੋਰਟ ਵਲੋਂ ਮਿਣਤੀ ਕਰਵਾਉਣ ਦੀ ਹਦਾਇਤ ਜਾਰੀ ਹੋਈ, ਪਰ ਕਈ ਮਹੀਨੇ ਲੰਘ ਜਾਣ ਦੇ ਬਾਵਜੂਦ, ਜਦ ਮਿਣਤੀ ਦਰੁਸਤ ਨਹੀਂ ਹੋਈ, ਪਰ 18 ਫਰਵਰੀ ਨੂੰ ਉਸ ਨੇ ਫਿਰ ਅਧਿਕਾਰੀਆਂ ਦੇ ਨਾ ਸੁਣਵਾਈ ਹੋਣ 'ਤੇ ਹਾਈਕੋਰਟ ਨੂੰ ਅਪੀਲ ਕੀਤੀ | ਜਿਸ 'ਤੇ ਮਾਣਯੋਗ ਹਾਈਕੋਰਟ ਵਲੋਂ 19 ਮਾਰਚ ਤੱਕ ਹੁਕਮਾਂ ਦੀ ਪਾਲਣਾ ਕਰਨ ਅਤੇ 23 ਮਾਰਚ ਤੱਕ ਮੁਕੰਮਲ ਰਿਪੋਰਟ ਦੇਣ ਬਾਰੇ ਹਦਾਇਤ ਕੀਤੀ ਹੈ | ਜ਼ਿਕਰਯੋਗ ਹੈ ਕਿ ਕਬਜ਼ਾ ਵਾਰੰਟ ਲੈਣ ਲਈ ਤਹਿਸੀਲਦਾਰ ਓਕਾਂਰ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਮੈਡਮ ਰੈਨੂੰ ਪਰੋਚਾ ਹਾਜ਼ਰ ਸਨ | ਇਸ ਉਪਰੰਤ ਕਬਜ਼ਾ ਵਾਰੰਟ ਦਾ ਵਿਰੋਧ ਕਰਦਿਆਂ ਜੋਗਿੰਦਰਪਾਲ ਸਿੰਘ ਘਰ ਦੀ ਛੱਤ 'ਤੇ ਪੈਟਰੋਲ ਲੈ ਕੇ ਚੜ ਗਿਆ | ਜਿਸ 'ਤੇ ਕਿ ਅਧਿਕਾਰੀਆਂ ਨੂੰ ਪੁਲਿਸ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਕਬਜ਼ਾ ਵਾਰੰਟ ਮੁਲਤਵੀ ਹੋ ਗਿਆ | ਇਸ ਸਬੰਧੀ ਸਰਪੰਚ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਪਰਦੀਪ ਸਿੰਘ ਪੱੁਤਰ ਧੰਨਾ ਸਿੰਘ ਨੇ 2022 ਵਿਚ ਆਪਣੇ ਘਰ ਦੀ ਨਿਸ਼ਾਨਦੇਹੀ ਲਈ | ਜਿਸ ਦਾ ਕਿ ਉਸ ਦਾ ਘਰ 12 ਫੱੁਟ ਗਲੀ ਵਿਚ ਆ ਗਿਆ ਅਤੇ ਗਲੀ ਸੇਵਕ ਸਿੰਘ ਦੇ ਖੇਤ ਵੱਲ 12 ਫੱੁਟ ਚਲੀ ਗਈ | ਜਿਸ ਵਿਚ ਸੇਵਕ ਸਿੰਘ ਦਾ ਮੋਟਰ, ਟਰਾਂਸਫ਼ਾਰਮਰ, ਖੇਤ ਵਾਲਾ ਕੋਠਾ ਅਤੇ ਗੋਬਰ ਗੈਸ ਲਾਇਆ ਹੋਇਆ ਸੀ, ਜਿੱਥੇ ਪਰਦੀਪ ਸਿੰਘ ਨੇ ਆਪਣੇ ਥਾਂ ਵਿਚ ਕੰਧ ਕੱਢ ਲਈ | ਉਸ ਤੋਂ ਬਾਅਦ ਸੇਵਕ ਸਿੰਘ ਹਾਈਕੋਰਟ ਚਲਿਆ ਗਿਆ, ਕਿ ਪਰਦੀਪ ਸਿੰਘ ਨੇ ਨਾਜਾਇਜ਼ ਕਬਜ਼ਾ ਕਰ ਲਿਆ | ਪ੍ਰਸ਼ਾਸਨ ਨੇ ਉਪਰੋਕਤ ਗਲੀ ਦੀ ਨਿਸ਼ਾਨਦੇਹੀ ਕਰਵਾਈ ਅਤੇ ਠੱਡੇ ਲਗਾ ਦਿੱਤੇ | ਉਸ ਮਿਣਤੀ ਅਨੁਸਾਰ ਸੇਵਕ ਸਿੰਘ ਦਾ ਨਾਜਾਇਜ਼ ਕਬਜ਼ਾ ਜ਼ਾਹਰ ਹੋਇਆ ਅਤੇ ਠੱਡੇ ਹੁਣ ਵੀ ਲੱਗੇ ਹੋਏ ਹਨ, ਜਦਕਿ ਸੇਵਕ ਸਿੰਘ ਨੇ 480 ਨੰਬਰ ਫਿਰਨੀ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਕਹਿ ਰਿਹਾ ਹੈ ਕਿ 736 ਨੰਬਰ ਤੋਂ ਕਬਜ਼ਾ ਹਟਾਇਆ ਜਾਵੇ ਅਤੇ ਮੈਂ ਫਿਰ ਕਬਜ਼ਾ ਛੱਡੂ | ਉਨ੍ਹਾਂ ਦੱਸਿਆ ਕਿ 736 ਨੰਬਰ ਪਹੀ 'ਤੇ ਸਿਰਫ਼ ਚਾਰ ਘਰ ਹਨ, ਜੋ ਕਿ 1960 ਵੇਲੇ ਦੀ ਬੰਦ ਪਈ ਸੀ ਅਤੇ ਇਸ 15 ਮਰਲੇ ਦੀ ਪਹੀ ਦੇ ਬਦਲੇ 16 ਮਰਲੇ ਅਲੱਗ ਪਹੀ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਛੱਡੀ ਗਈ ਸੀ | ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਜੋਗਿੰਦਰ ਸਿੰਘ ਛੱਤ 'ਤੇ ਤੇਲ ਲੈ ਕੇ ਚੜਿ੍ਹਆ ਕਿ ਇਸ ਪਹੀ ਦਾ ਕੋਈ ਰੌਲਾ ਨਹੀਂ ਅਤੇ ਰਕਬਾ ਉਹ ਛੱਡ ਚੱੁਕੇ ਹਨ |

ਪਿਛਲੀ ਖ਼ਬਰ ਕਾਰ ਸਵਾਰ ਚਾਚਾ-ਭਤੀਜਾ 10 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ <br/> ਅਗਲੀ ਖ਼ਬਰ ਕਲੈਰੀਕਲ ਕਾਮਿਆਂ ਨੇ ਰੋਸ ਮੁਜ਼ਾਹਰਾ ਕਰਦਿਆਂ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।