08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਢਾਹੇ ਗਏ ਘਰਾਂ ਦੇ ਮਲਵੇ, ਇੱਟਾਂ, ਰੋੜੇ ਪੱਥਰਾਂ ਗੰਦਗੀ ਦੇ ਲੱਗੇ ਢੇਰ <br/>

ਅਜੀਤ ਡੈਸਕ 29-03-2026
ਰੂੜੇਕੇ ਕਲਾਂ, 28 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਵਣ ਵਿਭਾਗ ਬਰਨਾਲਾ ਅਤੇ ਨੈਸ਼ਨਲ ਹਾਈਵੇ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਲਾਕਾ ਨਿਵਾਸੀਆਂ ਦੇ ਢਾਹੇ ਗਏ ਘਰਾਂ ਦੀ ਰਹਿੰਦ ਖੂੰਹਦ ਮਲਵੇ, ਇੱਟਾਂ, ਰੋੜੇ, ਪੱਥਰਾਂ ਦੇ ਵੱਡੇ ਵੱਡੇ ਸੈਂਕੜੇ ਢੇਰ ਸੜਕ ਹਾਦਸਿਆਂ ਨੂੰ ਸੱਦਾ ਰਹੇ ਹਨ ਅਤੇ ਮਾਰਗ ਦੀਆਂ ਸਾਈਡਾਂ ਤੇ ਖੜ੍ਹੇ ਸੈਂਕੜੇ ਸਰਕਾਰੀ ਰੁੱਖ ਮਲਵੇ ਕਾਰਨ ਖ਼ਤਮ ਹੋ ਚੁੱਕੇ ਹਨ | ਜ਼ਿਲ੍ਹੇ ਦੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਪਿਛਲੇ ਸਮੇਂ ਤੋਂ ਲੈ ਕੇ ਗਹਿਰੀ ਨੀਂਦ ਸੁੱਤੇ ਪਏ ਹਨ | ਮਲਵੇ ਦੇ ਢੇਰ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ | ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਧੌਲਾ ਨੇ ਦੱਸਿਆ ਕਿ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਇਲਾਕਾ ਨਿਵਾਸੀਆਂ ਨੇ ਆਪਣੇ ਢਾਹੇ ਹੋਏ ਪੁਰਾਣੇ ਘਰਾਂ ਦੀ ਰਹਿੰਦ ਖੂੰਹਦ ਗੰਦਗੀ, ਮਲਵਾ, ਇੱਟਾਂ, ਰੋੜੇ, ਪੱਥਰਾਂ, ਪੱਥਰਾਂ ਵਾਲੀ ਮਿੱਟੀ ਦੇ ਸੈਂਕੜੇ ਢੇਰ ਲਗਾ ਦਿੱਤੇ ਹਨ | ਇਹਨਾਂ ਢੇਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ | ਜ਼ਿਲ੍ਹੇ ਦੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ | ਇਹਨਾਂ ਢੇਰਾਂ ਦੇ ਵਿਚ ਦੱਬਣ ਕਰ ਕੇ ਅਤੇ ਜਿਹੜੇ ਸਰਕਾਰੀ ਰੁੱਖਾਂ ਦੀ ਜੜ੍ਹਾਂ ਵਿਚ ਇਹ ਪੱਥਰਾਂ ਦੇ ਢੇਰ ਲੱਗ ਜਾਂਦੇ ਹਨ ਉਹ ਵੀ ਸੁੱਕ ਕੇ ਖ਼ਤਮ ਹੋ ਗਏ ਹਨ | ਜੇਕਰ ਮਾਰਗ ਦੀਆਂ ਸਾਈਡਾਂ 'ਤੇ ਹੋਰ ਬੂਟੇ ਲਗਾਉਣੇ ਪੈ ਜਾਣ ਤਾਂ ਇਹਨਾਂ ਪੱਥਰਾਂ ਕਾਰਨ ਟੋਏ ਵੀ ਨਹੀਂ ਹੋ ਸਕਦੇ | ਬਰਸਾਤਾਂ ਸਮੇਂ ਇਹਨਾਂ ਪੱਥਰਾਂ ਦੇ ਢੇਰਾਂ ਕਾਰਨ ਰੁੱਖਾਂ ਦੀਆਂ ਜੜ੍ਹਾਂ ਨੂੰ ਪਾਣੀ ਵੀ ਨਹੀਂ ਮਿਲ ਸਕਦਾ | ਇਹ ਪੱਥਰ ਦੇ ਢੇਰ ਮੁੱਖ ਮਾਰਗ ਦੀਆਂ ਕੰਨੀਆਂ ਦੇ ਚਿੱਟੀ ਲਾਈਨ ਦੇ ਨਜ਼ਦੀਕ ਹੋਣ ਕਾਰਨ ਸੜ੍ਹਕ ਹਾਦਸੇ ਹੋਣ ਦਾ ਵੀ ਖ਼ਤਰਾ ਬਣਿਆ ਹੋਇਆ | ਰੁੱਖਾਂ ਦੇ ਰਾਖੇ ਵਣ ਵਿਭਾਗ ਦੇ ਅਧਿਕਾਰੀ ਅਤੇ ਮਾਰਗ ਦੇ ਏਰੀਏ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਦਿਨੋਂ ਦਿਨ ਪੱਥਰਾਂ ਦੇ ਢੇਰਾਂ ਵਿਚ ਵਾਧਾ ਹੋ ਰਿਹਾ ਹੈ | ਸਰਕਾਰੀ ਰੁੱਖਾਂ ਦੀ ਰਾਖੀ ਕਰਨ ਅਤੇ ਮੁੱਖ ਮਾਰਗ ਦੀਆਂ ਸਾਈਡਾਂ ਤੋਂ ਗੰਦਗੀ ਢੇਰ ਲੱਗਣ ਤੋਂ ਰੋਕਣ ਵਿਚ ਸਰਕਾਰੀ ਅਧਿਕਾਰੀ ਅਸਫਲ ਨਜ਼ਰ ਆ ਰਹੇ ਹਨ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗ ਦੀਆਂ ਸਾਈਡਾਂ ਤੇ ਗੈਰ-ਕਾਨੂੰਨੀ ਨਾਜਾਇਜ਼ ਸੈਂਕੜੇ ਇਹ ਢੇਰ ਕਿਸ ਸਰਕਾਰੀ ਅਧਿਕਾਰੀ ਦੀ ਅਣਗਹਿਲੀ ਕਾਰਨ ਲੱਗੇ ਹਨ ਉਸ ਅਧਿਕਾਰੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਮੁੱਖ ਮਾਰਗ ਦੀਆਂ ਸਾਈਡਾਂ ਤੇ ਲੱਗੇ ਸੈਂਕੜੇ ਪੱਥਰਾਂ ਦੇ ਢੇਰ ਹਟਾ ਕੇ ਸਫ਼ਾਈ ਕਰਵਾ ਕੇ ਨਵੇਂ ਹੋਰ ਬੂਟੇ ਲਗਾਏ ਜਾਣ |
ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋਂ ਇਸ ਸਬੰਧੀ ਵਣ ਵਿਭਾਗ ਬਰਨਾਲਾ ਦੇ ਰੇਂਜ ਅਫ਼ਸਰ ਸਵਰਨ ਸਿੰਘ ਨਾਲ ਸੰਪਰਕ ਕਰ ਕੇ ਮਾਮਲਾ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਲਈ ਤੁਰੰਤ ਅਫ਼ਸਰਾਂ ਦੀ ਡਿਊਟੀ ਲਗਾ ਰਹੇ ਹਾਂ | ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਥਾਣਾ ਮੁਖੀ ਨੇ ਮਿੰਨੀ ਬੱਸਾਂ 'ਤੇ ਲੱਗੇ ਪ੍ਰੈਸ਼ਰ ਹਾਰਨ ਲੁਹਾਏ <br/> ਅਗਲੀ ਖ਼ਬਰ ਕਣਕ ਦੀ ਸਰਕਾਰੀ ਖ਼ਰੀਦ ਇਕ ਅਪ੍ਰੈਲ ਤੋਂ ਹੋਵੇਗੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।