08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>

ਅਜੀਤ ਡੈਸਕ 29-03-2026
ਸ਼ਹਿਣਾ, 28 ਮਾਰਚ (ਸੁਰੇਸ਼ ਗੋਗੀ)-ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਰਾਮ ਕੁਮਾਰ ਸੇਵਾ ਮੁਕਤ ਪਿ੍ੰਸੀਪਲ ਨੇ ਕਿਹਾ ਕਿ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਸਕੂਲਾਂ ਦੇ ਮੁਤਾਬਿਕ ਲੋੜਵੰਦ ਬੱਚਿਆਂ ਨੂੰ ਘੱਟ ਫ਼ੀਸਾਂ 'ਤੇ ਪੜਾਈ ਕਰਵਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਦੀ ਅਗਵਾਈ ਵਿਚ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਨੇ ਪੜਾਈ ਤੋਂ ਇਲਾਵਾ ਖੇਡਾਂ ਅਤੇ ਹੋਰ ਖੇਤਰ ਵਿਚ ਵੀ ਵਿਦਿਆਰਥੀਆਂ ਨੂੰ ਭੇਜ ਕੇ ਨਿਖਾਰ ਲਿਆਂਦਾ ਹੈ | ਇਸ ਮੌਕੇ ਸੰਗੀਤ ਮੰਡਲੀ ਭਦੌੜ ਦੇ ਕਲਾਕਾਰਾਂ ਨੇ ਗੀਤ ਸੰਗੀਤ ਰਾਹੀ ਰੰਗ ਬੰਨਿ੍ਹਆ | ਸਕੂਲ ਦੇ ਵਿਦਿਆਰਥੀਆਂ ਨੇ ਵੀ ਰੰਗਾਰੰਗ ਪੋ੍ਰਗਰਾਮ ਪੇਸ਼ ਕੀਤਾ | ਪਵਨ ਕੁਮਾਰ ਧੀਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਇਲਾਕੇ ਦੇ ਹਰ ਵਿਦਿਆਰਥੀ ਨੂੰ ਸਾਖਰ ਕਰਨਾ ਹੈ | ਇਸ ਲਈ ਭਾਵੇਂ ਕਿ ਨਿੱਜੀ ਤੌਰ ਤੇ ਆਰਥਿਕ ਨੁਕਸਾਨ ਝੱਲਣਾ ਪਵੇ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੇ ਬਿਹਤਰ ਨਤੀਜੇ ਦਿੱਤੇ ਹਨ | ਇਸ ਮੌਕੇ ਗਰੀਸ ਕੁਮਾਰ ਚੀਮਾ ਪਿ੍ੰਸੀਪਲ, ਸ੍ਰੀਮਤੀ ਉਰਮਿਲਾ ਧੀਰ, ਜੁਪਿੰਦਰ ਕੌਰ ਪਿ੍ੰਸੀਪਲ, ਜਸਪਾਲ ਕੌਰ ਡਾਇਰੈਕਟਰ, ਰਾਜ ਮੁਹੰਮਦ ਸੰਗੀਤ ਅਧਿਆਪਕ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਹੰਡਿਆਇਆ ਇਲਾਕੇ ਦੇ ਪ੍ਰਾਇਮਰੀ ਸਕੂਲਾਂ ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਬਰਨਾਲਾ ਦਾ ਵਫ਼ਦ ਨਵ-ਨਿਯੁਕਤ ਮੁੱਖ ਖੇਤੀਬਾੜੀ ਅਫ਼ਸਰ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।