09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬ ਵਿਚ ਬਿਜਲੀ ਸਰਪਲੱਸ ਸ਼ੋ੍ਰਮਣੀ ਅਕਾਲੀ ਦਲ ਵਲੋਂ ਲਾਏ ਪਾਵਰ ਪਲਾਂਟਾਂ ਕਾਰਨ ਹੋਈ-ਗਿੱਲ <br/>

ਅਜੀਤ ਡੈਸਕ 12-04-2026
ਸ਼ਹਿਣਾ, 11 ਅਪ੍ਰੈਲ (ਸੁਰੇਸ਼ ਗੋਗੀ)-ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਚਾਰ ਪਾਵਰ ਪਲਾਂਟ ਲਾਏ ਗਏ | ਜਿਸ ਕਾਰਨ ਪੰਜਾਬ ਵਿਚ ਬਿਜਲੀ ਸਰਪਲੱਸ ਹੋਈ | ਇਹ ਸ਼ਬਦ ਦਰਸ਼ਨ ਸਿੰਘ ਗਿੱਲ ਸ਼ਹਿਣਾ ਸੀਨੀਅਰ ਜ਼ਿਲ•ਾ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਆਖੇ | ਉਨ•ਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਮੇਂ ਦਸ ਸਾਲ ਪਹਿਲਾਂ ਪੰਜਾਬ ਵਿਚ ਜੋ ਪਾਵਰ ਪਲਾਂਟ ਲਗਾਏ ਗਏ, ਉਸ ਉਪਰੰਤ ਹੀ ਬਿਜਲੀ ਸਰਪਲੱਸ ਹੋਈ ਸੀ | ਮੌਜੂਦਾ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਵਲੋਂ ਬਿਜਲੀ ਸਰਪਲੱਸ ਦੇ ਦਾਅਵੇ ਕਰ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਕੋਹੀ ਵੀ ਅਜਿਹਾ ਪਲਾਂਟ ਨਹੀਂ ਲਾਇਆ | ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਪੰਜਾਬ ਵਿਚੋਂ ਇੰਡਸਟਰੀਜ਼ ਕ੍ਰਮਵਾਰ ਬਾਹਰ ਜਾ ਰਹੀ ਹੈ | ਉਨ•ਾਂ ਇਹ ਵੀ ਕਿਹਾ ਕਿ ਸ਼ਹਿਰਾਂ ਤੇ ਪਿੰਡਾਂ ਵਿਚ ਘਰਾਂ ਵਿਚ ਲੱਗ ਰਹੇ ਸੋਲਰ ਸਿਸਟਮ ਕਾਰਨ ਵੀ ਬਿਜਲੀ ਦੀ ਖਪਤ ਘਟ ਰਹੀ ਹੈ ਅਤੇ ਜਿਸ ਕਾਰਨ ਬਿਜਲੀ ਵਾਧੂ ਪਾਈ ਜਾ ਰਹੀ ਹੈ ਅਤੇ ਸਰਕਾਰ ਦਿਨ ਸਮੇਂ ਇਸ ਦੀ ਸਪਲਾਈ ਦੇ ਰਹੀ ਹੈ | ਉਨ•ਾਂ ਕਿਹਾ ਕਿ ਮੱੁਖ ਮੰਤਰੀ ਸਿਰਫ਼ ਸੁਰਖ਼ੀਆਂ ਬਟੋਰਨ ਲਈ ਬਿਜਲੀ ਦੀ ਪੈਦਾਵਾਰ ਦਾ ਸਿਹਰਾ ਆਪਣੀ ਪਾਰਟੀ ਨੂੰ ਦੇ

ਪਿਛਲੀ ਖ਼ਬਰ ਹੰਡਿਆਇਆ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਵਿਸਾਖੀ ਜੋੜ ਮੇਲਾ ਮੌਕੇ ਗੁਰੂ ਘਰ ਢਿੱਲਵਾਂ ਵਿਖੇ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।