25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵਲੋਂ ਠੇਕੇ 'ਤੇ ਲੁੱਟ ਦੀ ਕੋਸ਼ਿਸ਼, ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 13-04-2026
ਤਪਾ ਮੰਡੀ, 12 ਅਪ੍ਰੈਲ (ਪ੍ਰਵੀਨ ਗਰਗ)-ਬੀਤੀ ਸ਼ਾਮ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵਲੋਂ ਤਪਾ ਢਿੱਲਵਾਂ ਰੋਡ 'ਤੇ ਸਥਿਤ ਇੱਕ ਸ਼ਰਾਬ ਦੇ ਠੇਕੇ 'ਤੇ ਲੁੱਟ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਪ੍ਰੰਤੂ ਨਾਕਾਮ ਰਹੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਿੰਦੇ ਸੰਤੋਸ਼ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਦੀ ਸ਼ਾਮ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਜਿਨ੍ਹਾਂ ਆਪਣੇ ਮੂੰਹ ਬੰਨੇ ਹੋਏ ਸਨ, ਠੇਕੇ ਦੇ ਬਾਹਰ ਆਏ ਅਤੇ ਅਸਲਾ ਦਿਖਾ ਕਿ ਉਸ ਨੂੰ ਨਕਦੀ ਦੇਣ ਲਈ ਕਿਹਾ | ਜਦ ਉਸ ਨੇ ਨਕਦੀ ਦੇਣ ਤੋਂ ਮਨ੍ਹਾ ਕੀਤਾ ਤਾਂ ਉਕਤ ਲੁਟੇਰਿਆਂ ਨੇ ਦੂਸਰੇ ਗੇਟ ਰਾਹੀਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਸ ਨੇ ਪਹਿਲਾਂ ਹੀ ਗੇਟ ਅੰਦਰੋਂ ਕੁੰਡੀ ਲਗਾਈ ਹੋਈ ਸੀ ਤੇ ਉਸ ਨੇ ਠੇਕੇ ਅੰਦਰ ਪਏ ਮੰਜੇ ਹੇਠਾਂ ਲੁੱਕ ਕੇ ਇਸ ਦੀ ਸੂਚਨਾ ਆਪਣੇ ਮਾਲਕਾਂ ਨੂੰ ਦਿੱਤੀ | ਉਕਤ ਲੁਟੇਰਿਆਂ ਨੇ ਗੇਟ ਦੀ ਕੰਧ ਨੂੰ ਹਥੌੜੇ ਅਤੇ ਸੱਬਲ਼ਾਂ ਨਾਲ ਭੰਨਣਾ ਸ਼ੁਰੂ ਕੀਤਾ | ਜਿਸ ਦਾ ਖੜਾਕ ਸੁਣ ਕੇ ਨਜ਼ਦੀਕੀ ਅਹਾਤੇ ­'ਤੇ ਬੈਠੇ ਲੋਕ ਮੌਕੇ 'ਤੇ ਪੁੱਜੇ, ਜਿਨ੍ਹਾਂ ਨੂੰ ਦੇਖ ਕੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਕਾਰਨ ਵੱਡੀ ਘਟਨਾ ਵਾਪਰਨ ਤੋਂ ਬਚਾਅ ਰਹਿ ਗਿਆ | ਉੱਧਰ ਘਟਨਾ ਦਾ ਪਤਾ ਲੱਗਦੇ ਹੀ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਮੈਡਮ ਨਿੰਦਰਪਾਲ ਕੌਰ ਦੀ ਅਗਵਾਈ 'ਚ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਸੀ | ਜਦ ਇਸ ਮਾਮਲੇ ਸਬੰਧੀ ਡੀ.ਐਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ | ਇਨ੍ਹਾਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਪਤਾ ਲੱਗਿਆ ਗਿਆ ਹੈ ਕਿ ਇਨ੍ਹਾਂ ਲੁਟੇਰਿਆਂ ਵਲੋਂ ਹੋਰ ਵੀ ਵੱਖ-ਵੱਖ ਠੇਕਿਆਂ 'ਤੇ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ | ਫ਼ਿਲਹਾਲ ਪੁਲਿਸ ਨੇ ਠੇਕੇ ਦੇ ਸਰਕਲ ਇੰਚਾਰਜ ਗੁਰਪਾਲ ਸਿੰਘ ਜੋਸ਼ੀ ਵਾਸੀ ਸੁਨਾਮ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੜਕ ਤੋਂ ਨੀਵੇਂ ਸੀਵਰੇਜ ਦੇ ਢੱਕਣਾਂ ਕਾਰਨਾਂ ਕਿਸੇ ਵੇਲੇ ਵੀ ਵਾਪਰ ਸਕਦਾ ਵੱਡਾ ਹਾਦਸਾ ਅਗਲੀ ਖ਼ਬਰ ਫੈਂਸੀ ਡਰੈੱਸ ਅਤੇ ਦਸਤਾਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।