28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗਹਿਲ ਕਾਲਜ ਵਿਖੇ ਨਾ ਵਰਤੋਂਯੋਗ ਚੀਜ਼ਾਂ ਦੇ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 29-04-2026
ਟੱਲੇਵਾਲ, 28 ਅਪ੍ਰੈਲ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਬੈਸਟ ਆਉਟ ਆਫ਼ ਵੇਸਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਦਿਆਰਥਣਾਂ ਨੇ ਵਰਤੋਂ ਤੋਂ ਬਾਹਰ ਹੋ ਚੁੱਕੀ ਸਮੱਗਰੀ ਨੂੰ ਨਵਾਂ ਰੂਪ ਦੇ ਕੇ ਸੁੰਦਰ ਅਤੇ ਲਾਭਕਾਰੀ ਵਸਤਾਂ ਤਿਆਰ ਕੀਤੀਆਂ | ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਪਲਾਸਟਿਕ ਦੀਆਂ ਬੋਤਲਾਂ, ਪੁਰਾਣੇ ਅਖ਼ਬਾਰਾਂ, ਟੀਨ ਦੇ ਡੱਬਿਆਂ, ਰੱਦੀ ਕਾਗ਼ਜ਼, ਲੱਕੜ ਦੇ ਟੁਕੜਿਆਂ, ਪੁਰਾਣੇ ਕੱਪੜਿਆਂ ਅਤੇ ਹੋਰ ਬੇਕਾਰ ਸਮੱਗਰੀ ਦੀ ਵਰਤੋਂ ਕਰਦੇ ਹੋਏ ਫੁੱਲਦਾਨ, ਸਜਾਵਟੀ ਟੋਕਰੀਆਂ, ਪੈਨ ਸਟੈਂਡ, ਆਰਟੀਫੀਸਲ ਫੁੱਲ, ਘਰੇਲੂ ਸਜਾਵਟੀ ਸਮਾਨ ਅਤੇ ਹੋਰ ਆਕਰਸ਼ਕ ਚੀਜ਼ਾਂ ਤਿਆਰ ਕੀਤੀਆਂ | ਇਸ ਮੌਕੇ ਪਿ੍ੰਸੀਪਲ ਚਰਨਦੀਪ ਸਿੰਘ (ਡਾ:), ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |

ਪਿਛਲੀ ਖ਼ਬਰ ਐਨ.ਜੀ.ਟੀ. ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਕੱਲ੍ਹ ਕਰੇਗੀ ਬਰਨਾਲਾ ਵਿਖੇ ਘਟਨਾ ਸਥਾਨਾਂ 'ਤੇ ਜਾਂਚ <br/> ਅਗਲੀ ਖ਼ਬਰ ਪਿੰਡ ਧਨੇਰ ਦੇ 6 ਬੱਚਿਆਂ ਨੇ ਨੈਸ਼ਨਲ ਬਾਕਸਿੰਗ ਮੁਕਾਬਲਿਆਂ ਵਿਚੋਂ ਜਿੱਤੇ ਗੋਲਡ ਅਤੇ ਸਿਲਵਰ ਮੈਡਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।