28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਚੈੱਕ ਬਾਊਾਸ ਦੇ ਮਾਮਲੇ 'ਚੋਂ ਅÏਰਤ ਬਰੀ <br/>

ਅਜੀਤ ਡੈਸਕ 29-04-2026
ਸੰਗਰੂਰ, 28 ਅਪ੍ਰੈਲ (ਧੀਰਜ ਪਸ਼ੌਰੀਆ)-ਜੱਜ ਮਨੂ ਸਿੰਗਲਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਪ੍ਰੀਤ ਸਿੰਘ ਮਾਨ ਅਤੇ ਅਮਨਦੀਪ ਸਿੰਮੀ ਵੱਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਪ੍ਰੇਮ ਲਤਾ ਨਾਂਅ ਦੀ ਅÏਰਤ ਨੂੰ ਚੈੱਕ ਬਾਉਂਸ ਦੇ ਦੋਸ਼ਾਂ ਵਿੱਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਨੀਰਜ ਕੁਮਾਰ ਵਾਸੀ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰੇਮ ਲਤਾ ਅਤੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਦੋਨੋਂ ਲੰਬੇ ਸਮੇਂ ਤੋਂ ਜਾਣਦੇ ਹਨ | ਪ੍ਰੇਮ ਲਤਾ ਨੇ ਜ਼ਰੂਰਤ ਦਾ ਵਾਸਤਾ ਪਾ ਕੇ ਉਸ ਤੋਂ ਦੋ ਲੱਖ ਰੁਪਏ ਉਧਾਰੇ ਮੰਗੇ ਕਿ ਜਦੋਂ ਵੀ ਆਪ ਮੰਗੋਗੇ ਮੈਂ ਵਾਪਸ ਕਰ ਦੇਵਾਂਗੀ | ਇਸ ਤੇ ਨੀਰਜ ਕੁਮਾਰ ਨੇ ਦੋ ਲੱਖ ਰੁਪਏ ਨਗਦ ਉਧਾਰੇ ਦੇ ਦਿੱਤੇ | ਜਦੋਂ 10 ਅਪ੍ਰੈਲ 2023 ਨੂੰ ਉਸ ਨੇ ਉਧਾਰ ਦਿੱਤੇ ਪੈਸਿਆਂ ਦੀ ਮੰਗ ਕੀਤੀ ਤਾਂ ਪ੍ਰੇਮ ਲਤਾਂ ਨੇ ਉਸ ਨੂੰ ਬੈਂਕ ਦਾ ਚੈੱਕ ਦੇ ਦਿੱਤਾ ਜਿਸ ਨੂੰ ਕੈਸ਼ ਕਰਵਾਉਣ ਲਈ ਜਦੋਂ ਬੈਂਕ ਭੇਜਿਆ ਗਿਆ ਤਾਂ ਉਹ ਚੈੱਕ ਬਾਉਂਸ ਹੋ ਕੇ ਵਾਪਸ ਆ ਗਿਆ | ਕੀਤੀ ਸ਼ਿਕਾਇਤ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਹੁਣ ਪ੍ਰੇਮ ਲਤਾ ਨੂੰ ਚੈੱਕ ਬਾਉਂਸ ਹੋਣ ਦੇ ਦੋਸ਼ਾਂ ਵਿੱਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਤਪਾ ਦੀ ਵਿਦਿਆਰਥਣ ਨੂਰਦੀਪ ਕੌਰ ਦਾ ਸਨਮਾਨ <br/> ਅਗਲੀ ਖ਼ਬਰ ਕਾਸੋ ਆਪ੍ਰੇਸ਼ਨ ਤਹਿਤ ਬਰਨਾਲਾ ਪੁਲਿਸ ਵਲੋਂ ਸੈਂਸੀ ਬਸਤੀ ਵਿਖੇ ਚੈਕਿੰਗ, ਕਈ ਸ਼ੱਕੀ ਰਾਊਾਡਅਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।