28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪ੍ਰਸਿੱਧ ਭਜਨ ਗਾਇਕਾ ਰਜਨੀ ਧੀਮਾਨ ਨੇ ਸ਼ਰਧਾਲੂਆਂ ਨੂੰ ਬਾਬਾ ਸ਼ਿਆਮ ਦੇ ਭਜਨਾਂ 'ਤੇ ਨੱਚਣ ਲਈ ਕੀਤਾ ਮਜਬੂਰ <br/>

ਖਾਟੂ ਸ਼ਿਆਮ ਦੀ ਚੌਂਕੀ ਮੌਕੇ ਭਜਨਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕਰਦੀ ਹੋਈ ਪ੍ਰਸਿੱਧ ਭਜਨ ਗਾਇਕਾ ਰਜਨੀ ਧੀਮਾਨ | ਤਸਵੀਰ : ਪ੍ਰਵੀਨ ਗਰਗ <br/> 29-04-2026
ਤਪਾ ਮੰਡੀ, 28 ਅਪ੍ਰੈਲ (ਪ੍ਰਵੀਨ ਗਰਗ)-ਇਕਾਦਸ਼ੀ ਨੂੰ ਮੁੱਖ ਰੱਖਦਿਆਂ ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵਲੋਂ ਸ੍ਰੀ ਖਾਟੂ ਸ਼ਿਆਮ ਦੀ 18ਵੀਂ ਚੌਂਕੀ ਖਾਟੂ ਸ਼ਿਆਮ ਮੰਦਰ ਦਰਾਜ਼ ਫਾਟਕ ਨਜ਼ਦੀਕ ਕਰਵਾਈ ਗਈ | ਸਮਾਗਮ ਮੌਕੇ ਪੰਡਤ ਰਾਹੁਲ ਸ਼ਰਮਾ ਨੇ ਪੂਜਨ ਦੀ ਰਸਮ ਸਮਾਜ ਸੇਵੀ ਪ੍ਰਦੀਪ ਮੌੜ ਤੇ ਰਵੀ ਮੌੜ ਤੋਂ ਸਮੇਤ ਪਰਿਵਾਰ ਅਦਾ ਕਰਵਾਈ | ਉਪਰੰਤ ਪ੍ਰਸਿੱਧ ਭਜਨ ਗਾਇਕਾ ਰਜਨੀ ਧੀਮਾਨ (ਪਟਿਆਲੇ ਵਾਲੇ) ਨੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਚੌਂਕੀ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਸਮਾਜ ਸੇਵੀ ਪ੍ਰਦੀਪ ਮੌੜ ਅਤੇ ਰਵੀ ਮੌੜ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਚੌਂਕੀ ਮੌਕੇ ਲੰਗਰ ਦੀ ਸੇਵਾ ਵੀ ਮੌੜ ਪਰਿਵਾਰ ਵਲੋਂ ਕੀਤੀ ਗਈ | ਇਸ ਮੌਕੇ ਅਰੁਣ ਗੋਇਲ, ਅਮਿੱਤ ਕੁਮਾਰ, ਗੌਰਵ ਗਰਗ, ਕਮਲ ਬਾਂਸਲ, ਬਸੰਤ ਲਾਲ ਬਾਂਸਲ, ਕਮਲ ਗੋਇਲ, ਵਿਪਨ ਬਾਂਸਲ, ਸ਼ਿਵਮ ਬਾਂਸਲ, ਉਗਰ ਮੌੜ, ਰਘੁਵੀਰ ਚੰਦ ਅਗਰਵਾਲ, ਅਸ਼ਵਨੀ ਬਹਾਵਲਪੁਰੀਆ, ਗੌਰਵ ਗਰਗ, ਹੈਪੀ ਗੋਇਲ, ਲਾਲ ਚੰਦ ਆਲੀਕੇ, ਭਿੰਦੀ ਮੌੜ, ਮੁਨੀਸ਼ ਬਹਾਵਲਪੁਰੀਆ, ਅਸ਼ੋਕ ਮਿੱਤਲ, ਹਰੀਸ਼ ਚੰਦਰ ਗੋਸ਼ਾ, ਹੀਰਾ ਲਾਲ ਕਾਲਾ ਘੁੰਨਸ, ਰਵਿੰਦਰ ਤਾਜੋ, ਬਾਲੀ ਮੌੜ, ਰਾਕੇਸ਼ ਗਰਗ, ਪੰਕਜ ਮਿੱਤਲ, ਕਿ੍ਸ਼ਨ ਗੋਇਲ, ਨੋਨੂੰ ਮੌੜ, ਵਿਵੇਕ ਕੌਸ਼ਲ, ਰਾਜੂ ਗੋਇਲ, ਉਮੇਸ਼ ਕੁਮਾਰ ਟਿੰਕੂ, ਐਡਵੋਕੇਟ ਦੀਪਕ ਬਾਂਸਲ, ਸਾਬਕਾ ਕੌਂਸਲਰ ਗੁਰਮੀਤ ਰੋੜ, ਰਾਮ ਸਿੰਘ ਨਾਮਧਾਰੀ, ਸੰਦੀਪ ਕੁਮਾਰ ਰਿੰਕੂ, ਡਾਕਟਰ ਵਿੱਕੀ, ਰਿੰਕੂ ਮੌੜ, ਸੁਭਾਸ਼ ਕਾਂਸਲ, ਰਿੰਕੂ ਮੌੜ, ਸ਼ੁਭਮ ਮਿੱਤਲ, ਸ਼ੁਭਮ ਬਾਂਸਲ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਜਲ ਪੰਦ੍ਹਰਵਾੜਾ ਮਨਾਇਆ <br/> ਅਗਲੀ ਖ਼ਬਰ ਮਹਿਲ ਕਲਾਂ 'ਚ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਹੋਵੇਗੀ ਵਿਸ਼ਾਲ ਰੈਲੀ-ਹਰਜੀਤ ਖ਼ਿਆਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।