17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਵਿਧਾਇਕ ਲਾਭ ਸਿੰਘ ਉਗੋਕੇ ਨੇ ਸੁਖਪੁਰਾ ਤੇ ਜੈਦ ਬੋਇ ਲਈ ਗ੍ਰਾਂਟਾਂ ਦੇ ਚੈੱਕ ਦਿੱਤੇ <br/>

ਵਿਧਾਇਕ ਲਾਭ ਸਿੰਘ ਉਗੋਕੇ ਪੰਚਾਇਤਾਂ ਨੂੰ ਚੈੱਕ ਭੇਟ ਕਰਦੇ ਹੋਏ | ਤਸਵੀਰ : ਸੁਰੇਸ਼ ਗੋਗੀ <br/> 30-04-2026
ਸ਼ਹਿਣਾ, 29 ਅਪ੍ਰੈਲ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਬਿਨਾਂ ਕਿਸੇ ਵਿਤਕਰੇ ਦੇ ਪਿੰਡਾਂ ਦੇ ਵਿਕਾਸ ਲਈ ਚੈੱਕ ਵੰਡ ਰਹੀ ਹੈ | ਇਹ ਸ਼ਬਦ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਸੁਖਪੁਰਾ ਵਿਖੇ ਗ੍ਰਾਮ ਪੰਚਾਇਤ ਜੈਦ ਬੋਇ ਮੌੜਾਂ ਅਤੇ ਗ੍ਰਾਮ ਪੰਚਾਇਤ ਸੁਖਪੁਰਾ ਨੂੰ ਚੈਕ ਦੇਣ ਸਮੇਂ ਆਖੇ | ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੂੰ ਲਗਭਗ ਇਕ ਸਾਲ ਦਾ ਸਮਾਂ ਹੋਇਆ ਹੈ ਅਤੇ ਉਸ ਸਮੇਂ ਤੋਂ ਹੀ ਸਰਪੰਚ ਸਰਗਰਮੀ ਨਾਲ ਪਿੰਡਾਂ ਦੇ ਵਿਕਾਸ ਕਾਰਜ ਕਰ ਰਹੇ ਹਨ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪਿੰਡਾਂ ਦੇ ਸਮੂਹ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ | ਵੱਡੀ ਗਿਣਤੀ ਵਿਚ ਸੜਕਾਂ ਦੇ ਟੈਂਡਰ ਪਾਸ ਹੋ ਚੱੁਕੇ ਹਨ | 25 ਦੇ ਕਰੀਬ ਨਵੀਆਂ ਸੜਕਾਂ ਹੋਰ ਪਾਸ ਹੋਣ ਲਈ ਮਨਜ਼ੂਰੀ ਲਈ ਭੇਜੀਆਂ ਗਈਆਂ ਹਨ | ਪਾਸ ਹੋਈਆਂ ਸੜਕਾਂ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗੀ | ਪਹਿਲਾਂ ਹਾੜ੍ਹੀ ਦੇ ਸੀਜ਼ਨ ਕਰ ਕੇ ਕੰਮ ਰੁਕਿਆ ਹੋਇਆ ਸੀ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਜੈਦ ਬੋਇ ਦੀ ਸਰਬਸੰਮਤੀ ਨਾਲ ਚੁਣ ਪੰਚਾਇਤ ਨੂੰ 5 ਲੱਖ ਰੁਪਏ ਸਰਕਾਰ ਵਲੋਂ ਐਲਾਨੀ ਰਾਸ਼ੀ ਦਿੱਤੀ ਗਈ ਹੈ, ਜਦਕਿ ਸੁਖਪੁਰਾ ਵਿਖੇ ਸੀਮਿੰਟਡ ਬੈਂਚ ਰਖਵਾਉਣ ਲਈ 95 ਹਜ਼ਾਰ ਦਾ ਚੈਕ ਦਿੱਤਾ ਗਿਆ ਹੈ | ਇਸ ਸਮੇਂ ਸਰਪੰਚ ਬਲਜੀਤ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ, ਸਰਪੰਚ ਬਲਜਿੰਦਰ ਸਿੰਘ ਸੁਖਪੁਰਾ, ਗੁਰਪ੍ਰੀਤ ਸਿੰਘ ਮੌੜ ਯੂਥ ਆਗੂ, ਸਰਪੰਚ ਮਲਕੀਤ ਸਿੰਘ ਮੌੜ, ਜੱਗਾ ਸਿੰਘ ਪੰਚ, ਰੁਪਿੰਦਰ ਸਿੰਘ ਰੂਬੀ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਰਿੰਦਰ ਕੁਮਾਰ ਕੱਦ ਖੱਤਰੀ ਮਹਾਂਸਭਾ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਢਿਲਵਾਂ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।