09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਚੋਰਾਂ ਵਲੋਂ ਮੋਟਰ ਰਿਪੇਅਰ ਵਰਕਸ਼ਾਪ 'ਚ ਚੋਰੀ, ਮਾਮਲਾ ਦਰਜ

ਅਜੀਤ ਡੈਸਕ 03-05-2026
ਤਪਾ ਮੰਡੀ, 2 ਮਈ (ਪ੍ਰਵੀਨ ਗਰਗ)-ਇਲਾਕੇ ਅੰਦਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ, ਜੋ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਭਾਵੇਂ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਆਈ ਫੁਟੇਜ ਦੇ ਆਧਾਰ 'ਤੇ 2 ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪ੍ਰੰਤੂ ਅਜੇ ਵੀ ਚੋਰ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਜਾਣਕਾਰੀ ਅਨੁਸਾਰ ਨਾਮਦੇਵ ਮਾਰਗ 'ਤੇ ਸਥਿਤ ਪਰਵਿੰਦਰ ਇਲੈਕਟਿ੍ਕ ਵਰਕਸ ਵਿਚੋਂ ਕੁੱਝ ਦਿਨ ਪਹਿਲਾਂ ਨਾਮਾਲੂਮ ਚੋਰ ਲੱਖਾਂ ਰੁਪਏ ਦੀਆਂ ਮੋਟਰਾਂ ਚੋਰੀ ਕਰ ਕੇ ਲੈ ਗਏ ਸਨ | ਜਿਸ ਤੇ ਪੁਲਿਸ ਨੂੰ ਵਰਕਸ਼ਾਪ ਮਾਲਕ ਪਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ, ਵਾਸੀ ਜੰਡਵਾਲੀ ਗਲੀ ਨੇ ਬਿਆਨ ਕਲਮਬੱਧ ਕਰਵਾਏ ਹਨ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰ ਕੇ ਘਰ ਚਲਾ ਜਾਂਦਾ ਸੀ | ਲਗਾਤਾਰ ਦੋ-ਤਿੰਨ ਦਿਨ ਚੋਰ ਵਰਕਸ਼ਾਪ ਵਿਚੋਂ ਮੋਟਰਾਂ ਅਤੇ ਹੋਰ ਸਮਾਨ ਚੋਰੀ ਕਰਦੇ ਰਹੇ, ਪਰ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ, ਜਦੋਂ ਇਕ ਦਿਨ ਜਦ ਉਹ ਲੋਕਾਂ ਦਾ ਰਿਪੇਅਰ ਕਰਨ ਵਾਲਾ ਸਮਾਨ, ਮੋਟਰਾਂ ਅਤੇ ਸਬਮਰਸੀਬਲ ਪੰਪ ਦੇਖਣ ਲੱਗਾ ਤਾਂ ਗ਼ਾਇਬ ਮਿਲੀਆਂ | ਉਸ ਮੁਤਾਬਿਕ ਕਰੀਬ 20 ਛੋਟੀਆਂ ਮੋਟਰਾਂ, ਚਾਰ ਸਬਮਰਸੀਬਲ ਪੰਪ, ਤਿੰਨ-ਚਾਰ ਸਟਾਰਟਰ ਅਤੇ ਪੰਪਾਂ ਦੀਆਂ ਰੀਲਾਂ ਚੋਰੀ ਹੋ ਚੁੱਕੀਆਂ ਸਨ | ਇਹ ਚੋਰੀ ਦੁਕਾਨ ਦੀ ਕੰਧ ਟੱਪ ਕੇ ਰਾਤ ਦੇ ਸਮੇਂ ਕੀਤੀ ਗਈ ਹੈ | ਮਾਲਕ ਵਲੋਂ ਆਪਣੇ ਪੱਧਰ 'ਤੇ ਪੁੱਛਗਿੱਛ ਕਰਨ ਦੇ ਬਾਵਜੂਦ ਕੋਈ ਸੁਰਾਗ ਨਾ ਲੱਗਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਜਾਂਚ ਅਧਿਕਾਰੀ ਗੁਰਪਿਆਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰੇ ਚੈਕ ਕਰਨ 'ਤੇ ਦੋ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਜਾਵੇਗਾ | ਇਸ ਮੌਕੇ ਪ੍ਰਦੀਪ ਪੱਖੋ, ਗੁਰਜੰਟ ਸਿੰਘ, ਲਖਵੀਰ ਸਿੰਘ, ਵਿੱਕੀ ਘੜੈਲਾ, ਜਤਿੰਦਰ ਸਿੰਘ, ਸੁਖਰਾਜ ਰਾਮਪੁਰਾ, ਅਵਤਾਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਕਾਂਗਰਸੀ ਐਮ.ਪੀ. ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮਦਰ ਟੀਚਰ ਸਕੂਲ 'ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।