21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਸਕੂਲ 'ਚ ਅਧਿਆਪਕਾਂ ਨੇ ਵਿਦਿਆਰਥੀ ਦੇ ਦਾਖ਼ਲੇ ਤੋਂ ਕੀਤਾ ਇਨਕਾਰ

ਅਜੀਤ ਡੈਸਕ 03-05-2026

ਬਰਨਾਲਾ, 2 ਮਈ (ਨਰਿੰਦਰ ਅਰੋੜਾ)-ਇਕ ਪਾਸੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਅਤੇ ਦਾਖਲਾ ਵਧਾਉਣ ਲਈ ਮੁਹਿੰਮ ਚਲਾ ਰਹੀ ਹੈ, ਦੂਜੇ ਪਾਸੇ ਬਰਨਾਲਾ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕਾਂ ਵਲੋਂ ਬੱਚੇ ਨੂੰ ਦਾਖਲਾ ਦੇਣ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ 'ਤੇ ਸਵਾਲ ਖੜੇ ਕਰ ਦਿੱਤੇ ਹਨ | ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੱਚਾ ਪਹਿਲਾਂ ਪ੍ਰਾਈਵੇਟ ਸਕੂਲ ਵਿਚ ਪੜਦਾ ਸੀ ਉਹ ਹੁਣ ਆਰਥਿਕ ਤੰਗੀ ਕਰ ਕੇ ਪ੍ਰਾਈਵੇਟ ਸਕੂਲ ਦੇ ਵਿਚ ਪੜ੍ਹਾਉਣ ਤੋਂ ਅਸਮਰਥ ਹੈ ਜਿਸ ਕਾਰਨ ਉਹ ਆਪਣੇ ਬੱਚੇ ਦਾ ਦਾਖਲਾ ਪੰਜਵੀਂ ਕਲਾਸ ਦੇ ਵਿਚ ਜਵਾਹਰ ਬਸਤੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਗਿਆ ਜਿੱਥੇ ਮੁੱਖ ਅਧਿਆਪਕ ਅਤੇ ਇਕ ਮਹਿਲਾ ਅਧਿਆਪਕ ਵਲੋਂ ਉਸ ਨੂੰ ਦਾਖਲ ਕਰਨ ਤੋਂ ਮਨਾਂ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਦੇ ਵਿਚ ਹੀ ਪੜ੍ਹਾ ਲਵੋ | ਉਸ ਨੇ ਦੱਸਿਆ ਕਿ ਜਦੋਂ ਉਹ ਜ਼ਿੱਦ 'ਤੇ ਅੜਿਆ ਅਤੇ ਕਿਹਾ ਕਿ ਉਹ ਬੱਚੇ ਦਾ ਦਾਖਲਾ ਇਸੇ ਸਕੂਲ ਵਿਚ ਕਰਵਾਉਣਾ ਚਾਹੁੰਦਾ ਹੈ ਤਾਂ ਮੁੱਖ ਅਧਿਆਪਕ ਨੇ ਉਸ ਨੂੰ ਕਲਾਸ ਇੰਚਾਰਜ ਕੋਲ ਭੇਜ ਦਿੱਤਾ | ਇੰਚਾਰਜ ਅਧਿਆਪਕਾ ਨੇ ਵੀ ਬੱਚੇ ਨੂੰ ਪੰਜਵੀਂ ਕਲਾਸ ਵਿਚ ਦਾਖਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ | ਅਧਿਆਪਕਾਂ ਦੇ ਇਸ ਰਵੱਈਏ ਤੋਂ ਦੁਖੀ ਹੋ ਕੇ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ | ਸ਼ਿਕਾਇਤ ਮਿਲਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿੰਮਕ ਨੇ ਤੁਰੰਤ ਕਾਰਵਾਈ ਕਰਦਿਆਂ ਮੈਡਮ ਸ਼ਿੰਦਰ ਕੌਰ ਸੀ.ਐਚ.ਟੀ. ਮਹਿਲ ਕਲਾਂ ਅਤੇ ਨੀਤਿਨ ਸੋਢੀ ਸੀ.ਐਸ.ਟੀ. ਰੂੜੇਕੇ ਕਲਾਂ 'ਤੇ ਆਧਾਰਤ ਪੜ੍ਹਤਾਲੀਆ ਕਮੇਟੀ ਦਾ ਗਠਨ ਕਰ ਦਿੱਤਾ ਹੈ | ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮੈਡਮ ਇੰਦੂ ਸਿੰਮਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ | ਕਮੇਟੀ ਵਲੋਂ ਕੀਤੀ ਗਈ ਦੀ ਰਿਪੋਰਟ ਆ ਚੁੱਕੀ ਹੈ ਪਰ ਮੈਂ ਪਿਛਲੇ ਚਾਰ ਦਿਨਾਂ ਤੋਂ ਛੁੱਟੀ 'ਤੇ ਹਾਂ | ਇਸ ਲਈ ਸੋਮਵਾਰ ਨੂੰ ਰਿਪੋਰਟ ਦੇ ਮੁਤਾਬਿਕ ਅਗਲੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਪਿੰਡ ਜੈਮਲ ਵਾਲਾ ਅੰਦਰ ਕਣਕ ਦੀ ਲਿਫ਼ਟਿੰਗ ਨੇ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੀ ਖੋਲ੍ਹੀ ਪੋਲ ਅਗਲੀ ਖ਼ਬਰ ਸੰਤੁਲਿਤ ਖਾਦ ਦੀ ਵਰਤੋਂ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।