30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਿੰਡ ਚੀਮਾ ਦੀ ਇਬਾਦਤ ਕੌਰ ਨੇ ਇੰਟਰਨੈਸ਼ਨਲ ਉਲੰਪੀਆਡ ਵਿਚੋਂ ਗੋਲਡ ਮੈਡਲ ਕੀਤਾ ਹਾਸਲ

ਅਜੀਤ ਡੈਸਕ 04-05-2026
ਟੱਲੇਵਾਲ, 3 ਮਈ (ਸੋਨੀ ਚੀਮਾ)-ਪਿੰਡ ਚੀਮਾ ਦੀ ਇਬਾਦਤ ਕੌਰ ਨੇ ਅੰਗਰੇਜ਼ੀ ਅਤੇ ਸਾਇੰਸ ਇੰਟਰਨੈਸ਼ਨਲ ਉਲੰਪੀਆਡ ਵਿਚੋਂ ਗੋਲਡ ਮੈਡਲ ਹਾਸਿਲ ਕਰ ਕੇ ਪਿੰਡ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਉੱਚਾ ਕੀਤਾ ਹੈ | ਜ਼ਿਕਰਯੋਗ ਹੈ ਕਿ ਨਵਾਂ ਵਾਈ.ਐਸ. ਸਕੂਲ ਬਰਨਾਲਾ ਦੀ ਵਿਦਿਆਰਥਣ ਇਬਾਦਤ ਕੌਰ ਪੱੁਤਰੀ ਡਾ: ਹਰਕੰਵਲ ਸਿੰਘ ਜੌਲੋਅਜੀ ਡਿਪਾਰਟਮੈਂਟ ਰਣਬੀਰ ਕਾਲਜ ਅਤੇ ਡਾ: ਇੰਦਰਪ੍ਰੀਤ ਕੌਰ ਇੰਗਲਿਸ਼ ਡਿਪਾਰਟਮੈਂਟ ਐਸ.ਡੀ. ਕਾਲਜ ਨੇ ਅੰਗਰੇਜ਼ੀ ਅਤੇ ਸਾਇੰਸ ਦੇ ਇੰਟਰਨੈਸ਼ਨਲ ਉਲੰਪੀਆਡ ਵਿਚੋਂ ਗੋਲਡ ਮੈਡਲ ਹਾਸਲ ਕੀਤਾ | ਜਿਸ 'ਤੇ ਇਬਾਦਤ ਕੌਰ ਦੇ ਮਾਪਿਆਂ ਤੋਂ ਇਲਾਵਾ ਦਾਦਾ ਹਰਨੈਬ ਸਿੰਘ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਨੂੰ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਮੁਬਾਰਕਬਾਦ ਆਖਦਿਆਂ ਵਿਦਿਆਰਥਣ ਇਬਾਦਤ ਦਾ ਹੌਸਲਾ ਵਧਾਇਆ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਮਜ਼ਦੂਰ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪਿੰਡ ਬੱਲੋਕੇ ਦੇ ਨੌਜਵਾਨ ਦੀ ਖ਼ੁਦਕੁਸ਼ੀ ਮਾਮਲੇ 'ਚ ਔਰਤ 'ਤੇ ਮੁਕੱਦਮਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।