13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਬਰਨਾਲਾ ਦੀਆਂ ਦੋ ਵਿਦਿਆਰਥਣਾਂ ਨੇ ਬਣਾਈ ਮੈਰਿਟ ਸੂਚੀ 'ਚ ਥਾਂ <br/>

ਅਜੀਤ ਡੈਸਕ 12-05-2026
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਬਰਨਾਲਾ ਦੀਆਂ ਦੋ ਵਿਦਿਆਰਥਣਾਂ ਨੇ ਮੈਰਿਟ ਵਿਚ ਆਪਣੀ ਥਾਂ ਬਣਾਈ ਹੈ | ਜਾਰੀ ਕੀਤੇ ਗਏ ਨਤੀਜੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ (ਲੜਕੇ) ਬਰਨਾਲਾ ਦੀ ਵਿਦਿਆਰਥਣ ਅੰਜਲੀ ਪੱੁਤਰੀ ਰਾਜਪਾਲ ਸਿੰਘ ਨੇ ਮੈਰਿਟ ਸੂਚੀ ਵਿਚ 60ਵਾਂ ਸਥਾਨ (12ਵਾਂ ਰੈਂਕ) ਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਉਸ ਵਲੋਂ 650 ਵਿਚੋਂ 633 (97.38 ਫ਼ੀਸਦੀ) ਅੰਕ ਹਾਸਲ ਕੀਤੇ ਗਏ ਹਨ | ਇਸੇ ਤਰ੍ਹਾਂ ਸਰਵਹਿਤਕਾਰੀ ਵਿੱਦਿਆ ਮੰਦਿਰ ਬਰਨਾਲਾ ਦੀ ਵਿਦਿਆਰਥਣ ਨੀਤਿਕਾ ਨੇ ਮੈਰਿਟ ਸੂਚੀ ਵਿਚ 136ਵਾਂ ਸਥਾਨ (17ਵਾਂ ਰੈਂਕ) ਤੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ | ਉਸ ਵਲੋਂ 650 ਵਿਚੋਂ 628 (96.62 ਫ਼ੀਸਦੀ) ਅੰਕ ਹਾਸਲ ਕੀਤੇ ਗਏ ਹਨ | ਦਸਵੀਂ ਦੇ ਨਤੀਜਿਆਂ ਸਬੰਧੀ ਜੇਕਰ ਜ਼ਿਲ੍ਹਾ ਬਰਨਾਲਾ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿਚੋਂ 4900 ਵਿਦਿਆਰਥੀਆਂ ਵਲੋਂ ਪੇਪਰ ਦਿੱਤੇ ਗਏ ਹਨ ਅਤੇ 4633 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ | ਪੂਰੇ ਸੂਬੇ ਵਿਚ ਜ਼ਿਲ੍ਹਾ ਬਰਨਾਲਾ ਨੇ 94.55 ਫ਼ੀਸਦੀ ਪਾਸ ਪ੍ਰਤੀਸ਼ਤਤਾ ਹਾਸਲ ਕਰ ਕੇ 12ਵਾਂ ਸਥਾਨ ਪ੍ਰਾਪਤ ਕੀਤਾ ਹੈ | ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ ਨੇ ਵਿਦਿਆਰਥਣ ਅੰਜਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਸਿਰਫ ਆਪਣੇ ਮਾਪਿਆਂ ਅਤੇ ਸਕੂਲ ਦਾ ਹੀ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ | ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਰਜਿੰਦਰਪਾਲ ਸਿੰਘ, ਡਾਕਟਰ ਮੁਨੀਸ਼ ਮੋਹਨ ਸ਼ਰਮਾ, ਡੀਆਰਸੀ ਕਮਲਦੀਪ ਨੇ ਵੀ ਅੰਜਲੀ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਨਤੀਜਾ ਉਸ ਦੀ ਲਗਾਤਾਰ ਮਿਹਨਤ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਦਾ ਪਰਿਣਾਮ ਹੈ | ਬਲਾਕ ਨੋਡਲ ਅਫ਼ਸਰ ਹਰਪ੍ਰੀਤ ਕੌਰ, ਸੁਰੇਸ਼ਟਾ ਸ਼ਰਮਾ, ਜਸਵਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਹਰ ਖੇਤਰ ਵਿਚ ਅੱਗੇ ਵੱਧ ਰਹੇ ਹਨ ਅਤੇ ਅੰਜਲੀ ਦੀ ਇਹ ਪ੍ਰਾਪਤੀ ਇਸ ਗੱਲ ਦਾ ਸਪਸ਼ਟ ਉਦਾਹਰਨ ਹੈ |
ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖ਼ੁਰਦ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸਕੂਲ ਇੰਚਾਰਜ ਜੀਵਨ ਕੁਮਾਰ ਗੋਇਲ ਨੇ ਦਿੱਤੀ ਤੇ ਦੱਸਿਆ ਕਿ ਜਸਮੀਤ ਕੌਰ ਪੱੁਤਰੀ ਸਾਧਾ ਸਿੰਘ ਨੇ 505/650 ਅੰਕ ਲੈ ਕੇ ਪਹਿਲਾ, ਜਸਪ੍ਰੀਤ ਕੌਰ ਪੱੁਤਰੀ ਨਾਜ਼ਮ ਸਿੰਘ ਨੇ 501/650 ਅੰਕ ਲੈ ਕੇ ਦੂਜਾ ਸਥਾਨ ਅਤੇ ਗੁਰਸ਼ਰਨ ਕੌਰ ਪੱੁਤਰੀ ਬਲਵੰਤ ਸਿੰਘ ਨੇ 475/650 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਇੰਚਾਰਜ ਸ੍ਰੀ ਜੀਵਨ ਕੁਮਾਰ ਗੋਇਲ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |
-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਅਰਾਧਨਾ ਪੁੱਤਰੀ ਮਨੀਸ਼ ਕੁਮਾਰ ਨੇ 505/650 ਅੰਕ ਲੈ ਕੇ ਪਹਿਲਾ, ਬਲਜਿੰਦਰ ਕੌਰ ਪੁੱਤਰੀ ਰਾਮਕਰਨ ਸਿੰਘ ਨੇ 501/650 ਅੰਕ ਲੈ ਕੇ ਦੂਜਾ ਅਤੇ ਨਮਨਪ੍ਰੀਤ ਕੌਰ ਪੁੱਤਰੀ ਮਨਿੰਦਰ ਸਿੰਘ ਨੇ 475/650 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਲੈਕ: ਗੁਰਲਾਲ ਸਿੰਘ, ਪਿ੍ਤਪਾਲ ਸਿੰਘ, ਰਣਜੀਤ ਸਿੰਘ, ਰੁਪਿੰਦਰ ਕੌਰ, ਪਿ੍ਅੰਕਾ ਗਰਗ, ਮਨਦੀਪ ਸ਼ਰਮਾ, ਨੇਹਾ ਗਰਗ, ਜੋਤੀ ਫੁਟੇਲਾ, ਮਨੀਸ਼ਾ, ਕਿਰਨ ਜੋਸ਼ੀ, ਮੈਡਮ ਸਵਾਤੀ, ਅਮੀਤੂ, ਮਨਿੰਦਰ ਕੌਰ, ਹਿਤੇਕਾਸ਼ੀ ਸੈਨਾ, ਜਸਪਿੰਦਰ ਕੌਰ, ਪਵਨ ਕੁਮਾਰ, ਪੂਨਮ ਸ਼ਰਮਾ, ਸਰਸਾ ਰਾਣੀ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸਕੂਲ ਇੰਚਾਰਜ ਅਵਿਨਾਸ਼ ਕੌਰ ਨੇ ਦਿੱਤੀ ਤੇ ਦੱਸਿਆ ਕਿ ਸਾਹਿਲਪ੍ਰੀਤ ਕੌਰ ਸਪੁੱਤਰੀ ਹਰਪਿੰਦਰ ਸਿੰਘ ਨੇ 586/650 (90 ਫ਼ੀਸਦੀ) ਅੰਕ ਲੈ ਕੇ ਪਹਿਲਾ, ਪਵਨ ਕੁਮਾਰ ਸਪੁੱਤਰੀ ਸ਼ਿਵ ਕੁਮਾਰ ਨਰਾਇਣ ਨੇ 555/650 (85 ਫ਼ੀਸਦੀ) ਅੰਕ ਲੈ ਕੇ ਦੂਜਾ ਅਤੇ ਬਲਦੀਪ ਕੌਰ ਸਪੁੱਤਰੀ ਛਿੰਦਰਪਾਲ ਸਿੰਘ ਨੇ 531/650 (81.69 ਫ਼ੀਸਦੀ) ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਇੰਚਾਰਜ ਅਵਿਨਾਸ਼ ਕੌਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |
ਸੈਕੰਡਰੀ ਸਕੂਲ ਚੀਮਾ-ਜੋਧਪੁਰ ਦੇ ਵਿਦਿਆਰਥੀ ਛਾਏ
ਟੱਲੇਵਾਲ, (ਸੋਨੀ ਚੀਮਾ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਅਨਿਲ ਕੁਮਾਰ ਨੇ ਦਿੱਤੀ ਤੇ ਦੱਸਿਆ ਕਿ ਸੁਮਨਪ੍ਰੀਤ ਕੌਰ ਨੇ 531 ਅੰਕ ਪ੍ਰਾਪਤ ਕਰ ਕੇ ਪਹਿਲਾ, ਰਵਨੀਤ ਕੌਰ ਨੇ 517 ਅੰਕ ਲੈ ਕੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ 515 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਦਸਵੀਂ ਜਮਾਤ ਦੇ ਇੰਚਾਰਜ ਰਿਸ਼ੂ ਰਾਣੀ, ਗੁਰਮੀਤ ਕੌਰ, ਸੁਮਨ ਬਾਲਾ, ਰਾਜੇਸ਼ ਕੁਮਾਰ, ਰਮਨਦੀਪ ਕੌਰ, ਨਵਦੀਪ ਸ਼ਰਮਾ, ਗਗਨਦੀਪ ਕੌਰ, ਪਾਇਲ ਗਰਗ, ਯੁਵਰਾਜ, ਲਲਿਤਾ, ਬਲਵੀਰ ਸਿੰਘ, ਲਵਪ੍ਰੀਤ ਕੌਰ, ਮੀਨਾਕਸ਼ੀ ਗਰਗ, ਰਾਸ਼ੀ, ਰੀਨੂ ਗਰਗ ਅਤੇ ਜਸਵੀਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਦਸਵੀਂ ਦੇ ਨਤੀਜੇ ਵਿਚ ਜ਼ਿਲ੍ਹੇ 'ਚੋਂ ਦੂਜਾ ਸਥਾਨ ਕਰਨ ਵਾਲੀ ਵਿਦਿਆਰਥਣ ਨਿਤਿਕਾ ਬਣਨਾ ਚਾਹੁੰਦੀ ਹੈ ਡਾਕਟਰ
ਬਰਨਾਲਾ, (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਹੋਣਹਾਰ ਵਿਦਿਆਰਥਣ ਨੀਤਿਕਾ ਪੁੱਤਰੀ ਪ੍ਰਮੋਦ ਕੁਮਾਰ ਨੇ 650 ਵਿਚੋਂ 628 ਅੰਕ (96.61 ਫ਼ੀਸਦੀ) ਪ੍ਰਾਪਤ ਕਰ ਕੇ ਬਰਨਾਲਾ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਗੱਲਬਾਤ ਕਰਦਿਆਂ ਨੀਤਿਕਾ ਨੇ ਕਿਹਾ ਕਿ ਉਸ ਦਾ ਸੁਪਨਾ ਅਤੇ ਜਨੂੰਨ ਡਾਕਟਰ ਬਣਨਾ ਹੈ | ਸ਼ੁਰੂ ਤੋਂ ਹੀ ਮੇਰੀ ਦਿਲਚਸਪੀ ਮੈਡੀਕਲ ਖੇਤਰ ਵਿਚ ਕੈਰੀਅਰ ਬਣਾਉਣ ਦੀ ਰਹੀ ਹੈ | ਮੇਰੀ ਇਸ ਸਫਲਤਾ ਲਈ ਮੇਰੇ ਮਾਪਿਆਂ, ਮੇਰੇ ਅਧਿਆਪਕਾਂ ਅਤੇ ਮੇਰੇ ਸਕੂਲ ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਮੈਨੂੰ ਅੱਗੇ ਵਧਣ ਲਈ ਨਿਰੰਤਰ ਪੇ੍ਰਰਨਾ ਮਿਲੀ ਹੈ | ਇਸ ਮੌਕੇ ਪਿਤਾ ਪ੍ਰਮੋਦ ਕੁਮਾਰ, ਮਾਂ ਅਲਕਾ ਰਾਣੀ ਅਤੇ ਸਕੂਲ ਪਿ੍ੰਸੀਪਲ ਐਸ.ਕੇ. ਮਲਿਕ ਨੇ ਨੀਤਿਕਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਵਿਧਾਇਕ ਪੰਡੋਰੀ ਦੀ ਅਗਵਾਈ ਵਿਚ ਕੈਰੇ ਪੰਚਾਇਤੀ ਆਗੂਆਂ ਸਮੇਤ ਕਈ ਪਰਿਵਾਰ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਕਿ੍ਸ਼ਚੀਅਨ ਕਬਰਿਸਤਾਨ ਵਿਚੋਂ ਕੂੜਾ ਅਤੇ ਮਿੱਟੀ ਨਾ ਚੁੱਕਣ 'ਤੇ ਪ੍ਰਸ਼ਾਸਨ ਖ਼ਿਲਾਫ਼ ਕੱਪੜੇ ਲਾਹ ਕੇ ਕੀਤਾ ਰੋਸ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।