16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਡਾ: ਸੋਨਿਕਾ ਬਾਂਸਲ ਹੋਣਗੇ 'ਆਪ' ਦੇ ਉਮੀਦਵਾਰ- ਵਿਧਾਇਕ ਉੱਗੋਕੇ

ਅਜੀਤ ਡੈਸਕ 15-05-2026
ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਦੇ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਵਲੋਂ ਸਮਾਜ ਸੇਵੀ ਡਾ: ਬਾਲ ਚੰਦ ਬਾਂਸਲ ਦੀ ਧਰਮ ਪਤਨੀ ਡਾ: ਸੋਨਿਕਾ ਬਾਂਸਲ ਸਾਬਕਾ ਨਗਰ ਕੌਂਸਲ ਪ੍ਰਧਾਨ ਚੋਣ ਲੜਨਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਡਾ: ਸੋਨਿਕਾ ਬਾਂਸਲ ਇਕ ਪੜ੍ਹੇ ਲਿਖੇ ਅਤੇ ਸੁਲਝੇ ਹੋਏ ਉਮੀਦਵਾਰ ਹਨ, ਜੋ ਕਿ ਆਪਣੇ ਵਾਰਡ ਦੇ ਵੋਟਰਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਭਲੀ ਭਾਂਤ ਜਾਣਦੇ ਹਨ | ਉਪਰੰਤ ਗੱਲਬਾਤ ਕਰਦਿਆਂ ਡਾ: ਸੋਨਿਕਾ ਬਾਂਸਲ ਨੇ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਰਹਿਨੁਮਾਈ ਹੇਠ ਉਨ੍ਹਾਂ ਨੂੰ ਚੋਣ ਲੜਨ ਲਈ ਹਰੀ ਝੰਡੀ ਮਿਲ ਚੁੱਕੀ ਹੈ, ਦੀ ਅਗਵਾਈ ਵਿਚ ਵਾਰਡ ਨੰਬਰ 5 ਤੋਂ ਚੋਣ ਜਿੱਤ ਕੇ ਇਹ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਈ ਜਾਵੇਗੀ | ਦੱਸ ਦੇਈਏ ਕਿ ਡਾ: ਸੋਨਿਕਾ ਬਾਂਸਲ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ, ਜਿਨ੍ਹਾਂ ਨੇ ਹਲਕਾ ਵਿਧਾਇਕ ਉ ੱਗੋਕੇ ਯਤਨਾਂ ਸਦਕਾ ਸ਼ਹਿਰ ਅੰਦਰ ਵਿਕਾਸ ਕਾਰਜਾਂ 'ਚ ਕੋਈ ਵੀ ਕਮੀ ਨਹੀਂ ਛੱਡੀ |
ਪਿਛਲੀ ਖ਼ਬਰ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਚਾਰ ਉਮੀਦਵਾਰਾਂ ਨੇ ਪੇਪਰ ਕੀਤੇ ਦਾਖਲ ਅਗਲੀ ਖ਼ਬਰ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।