16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬੱਚਿਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 19-05-2026
ਤਪਾ ਮੰਡੀ, 18 ਮਈ (ਪ੍ਰਵੀਨ ਗਰਗ)-ਖੰਨਾ ਵਿਖੇ ਸਪੋਰਟਸ ਕਰਾਟੇ ਆਰਗਨਾਈਜ਼ੇਸ਼ਨ ਆਫ਼ ਪੰਜਾਬ ਵਲੋਂ ਕਰਵਾਈ ਗਈ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਦਾ ਇਗਲ ਫਿਸਟ ਕਰਾਟੇ ਅਕੈਡਮੀ ਤਪਾ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜ਼ਿਲ੍ਹੇ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਮੁਕਾਬਲੇ ਵਿਚ ਨੌਂ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਮੈਡਲ ਹਾਸਿਲ ਕੀਤੇ | ਇਨ੍ਹਾਂ ਮੁਕਾਬਲਿਆਂ ਦੌਰਾਨ ਸਭ ਤੋਂ ਜੂਨੀਅਰ ਵਿਦਿਆਰਥੀਆਂ 10 ਸਾਲ ਉਮਰ ਵਰਗ 'ਚ ਤਿੰਨ ਗੋਲਡ, 6 ਸਿਲਵਰ, 4 ਬਰੋਂਜੇ ਮੈਡਲ ਹਾਸਿਲ ਕੀਤੇ, ਜਿਨ੍ਹਾਂ 'ਚ ਰੂਹਾਨੀ ਨੇ ਗੋਲਡ ਅਤੇ ਸਿਲਵਰ ਮੈਡਲ, ਰੀਆ ਵਰਮਾ ਗੋਲਡ ਅਤੇ ਸਿਲਵਰ, ਜਸਲੀਨ ਮਿੱਤਲ ਗੋਲਡ ਅਤੇ ਸਿਲਵਰ, ਰਹਿਮਤ ਕੌਰ ਦੋ ਸਿਲਵਰ, ਜਸਰਾਜ ਸਿੰਘ ਸਿਲਵਰ ਅਤੇ ਯਸ਼ ਗੋਇਲ, ਏਜਲਦੀਪ ਕੌਰ, ਰਣਜੋਧ ਸਿੰਘ ਆਦਿ ਵਿਦਿਆਰਥੀਆਂ ਨੇ ਤਾਂਬੇ ਦੇ ਮੈਡਲ ਹਾਸਿਲ ਕੀਤੇ | ਅਕੈਡਮੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਦਾ ਸਿਹਰਾ ਕੋਚ ਵੰਦਨਾ ਮੈਡਮ ਦੇ ਸਿਰ ਜਾਂਦਾ ਹੈ, ਜਿਨ੍ਹਾਂ ਨੇ ਸਖ਼ਤ ਮਿਹਨਤ ਨਾਲ ਉਨ੍ਹਾਂ ਨੂੰ ਇਸ ਕਾਬਲ ਬਣਾਇਆ |
ਪਿਛਲੀ ਖ਼ਬਰ ਰੋਜਵੈਲੀ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ 264 ਬੋਤਲਾਂ ਸ਼ਰਾਬ ਠੇਕਾ ਦੇਸ਼ੀ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।