15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਾਂਗਰਸੀ ਉਮੀਦਵਾਰ ਨੇ ਸੱਤਾਧਾਰੀ ਪਾਰਟੀ ਦੀ ਉਮੀਦਵਾਰ 'ਤੇ ਦੋਸ਼ ਲਗਾ ਕੇ ਨਾਮਜ਼ਦਗੀ ਰੱਦ ਕਰਨ ਦੀ ਕੀਤੀ ਲਿਖਤੀ ਮੰਗ

ਅਜੀਤ ਡੈਸਕ 19-05-2026
ਭਵਾਨੀਗੜ੍ਹ, 18 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਸ਼ਹਿਰ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 12 ਤੋਂ ਕਾਂਗਰਸ ਦੀ ਉਮੀਦਵਾਰ ਨੇ ਆਪਣੇ ਵਿਰੋਧੀ ਉਮੀਦਵਾਰ 'ਤੇ ਦਰਜ ਮਾਮਲਾ ਲਕਾਉਣ, ਅਵੈਧ ਹਲਫ਼ਨਾਮੇ ਸਬੰਧੀ ਅਤੇ ਅਵੈਧ ਨਾਮਜ਼ਦਗੀ ਪੱਤਰ ਵਿਚ ਪਰਪੋਜ ਕਰਨ ਵਾਲੇ ਵਿਅਕਤੀ ਦੇ ਦਸਤਖ਼ਤ ਨਾ ਕਰਨ 'ਤੇ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਵਾਰਡ ਨੰਬਰ 12 ਤੋਂ ਕਾਂਗਰਸ ਦੀ ਉਮੀਦਵਾਰ ਮਨਦੀਪ ਕੌਰ, ਉਸ ਦੇ ਪਤੀ ਸਾਬਕਾ ਕੌਂਸਲਰ ਸੰਜੀਵ ਕੁਮਾਰ ਲਾਲਕਾ, ਚਰਨਾ ਰਾਮ ਲਾਲਕਾ, ਕਾਂਗਰਸੀ ਆਗੂ ਬਲਵਿੰਦਰ ਸਿੰਘ ਘਾਬਦੀਆ ਅਤੇ ਹੋਰਾਂ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਦਿਨ ਹੋਣ ਕਾਰਨ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਵੱਲੋਂ ਕਥਿਤ ਤੌਰ 'ਤੇ ਨਾਮਜ਼ਦਗੀ ਪੱਤਰ ਦਾਖਿਲ ਕਰਨ ਸਮੇਂ ਉਸ ਦੇ ਖ਼ਿਲਾਫ਼ ਦਰਜ਼ ਹੋਏ ਮਾਮਲੇ, ਬਾਰੇ ਜਾਣਕਾਰੀ ਨਾ ਦੇਣ, ਫਾਰਮ ਨੰਬਰ 20 ਵਿਚ ਪਰਪੋਜ਼ਲ ਦਾ ਨਾਮ ਅਤੇ ਦਸਤਖ਼ਤ ਨਾ ਹੋਣ ਅਤੇ ਇੱਕ ਕਾਲਮ ਜਿਸ ਵਿਚ ਮਹੱਤਵਪੂਰਨ ਜਾਣਕਾਰੀ ਦੇਣੀ ਹੁੰਦੀ ਹੈ, ਨੂੰ ਖ਼ਾਲੀ ਛੱਡ ਦੇਣ ਕਾਰਨ , ਅਧੂਰਾ ਨਾਮਜ਼ਦਗੀ ਪੱਤਰ ਭਰ ਕੇ ਚੋਣ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਉਲੰਘਣਾ ਕੀਤੀ ਹੈ | ਉਕਤ ਆਗੂਆਂ ਨੇ ਇਸ ਸਬੰਧੀ ਆਪਣੀ ਇਤਰਾਜ਼ ਲਿਖਤੀ ਤੌਰ 'ਤੇ ਰਿਟਰਨਿੰਗ ਅਫ਼ਸਰ ਦੇਣ ਤੋਂ ਇਲਾਵਾ ਚੋਣ ਕਮਿਸ਼ਨ ਅਤੇ ਐਸ.ਡੀ.ਐਮ ਭਵਾਨੀਗੜ੍ਹ ਨੂੰ ਲਿਖਤੀ ਤੌਰ 'ਤੇ ਦੇ ਕੇ ਉਕਤ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਰਿਟਰਨਿੰਗ ਅਫ਼ਸਰ ਪੁਨੀਤ ਸ਼ਰਮਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰ 'ਤੇ ਮਾਮਲਾ ਦਰਜ਼ ਹੋਣ 'ਤੇ ਕੋਈ ਇਤਰਾਜ਼ ਨਹੀਂ ਮੰਨਿਆ ਜਾਂਦਾ ਅਤੇ ਉਕਤ ਉਮੀਦਵਾਰ ਦੇ ਕਾਗ਼ਜ਼ ਠੀਕ ਪਾਏ ਗਏ ਹਨ | ਉਨ੍ਹਾਂ ਦੱਸਿਆ ਕਿ 94 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ, ਸਾਰੇ ਠੀਕ ਪਾਏ ਗਏ ਹਨ |
ਪਿਛਲੀ ਖ਼ਬਰ ਅਮਰਗੜ੍ਹ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਤੈਅ- ਰੂਬਲ ਨਾਰੀਕੇ ਅਗਲੀ ਖ਼ਬਰ ਐਮ. ਬੀ. ਜੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੋਜੇਵਾਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।