02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਸੱੁਟੇ ਮੁਰਦਾ ਪਸ਼ੂਆਂ ਦੀ ਫੈਲ ਰਹੀ ਬਦਬੂ ਕਾਰਨ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 20-05-2026
ਰੂੜੇਕੇ ਕਲਾਂ, 19 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਪਿੰਡ ਰੂੜੇਕੇ ਕਲਾਂ ਵਿਖੇ ਮਾਰਗ ਦੀ ਸਾਈਡ 'ਤੇ ਬਣੀ ਹੱਡਾਰੋੜੀ ਦੀਆਂ ਕੰਧਾਂ ਢਹਿਣ ਕਰ ਕੇ ਮੁਰਦਾ ਪਸ਼ੂ ਮੁੱਖ ਮਾਰਗ ਦੀ ਸਾਈਡ 'ਤੇ ਸੁੱਟਣ ਨਾਲ ਫੈਲ ਰਹੀ ਗੰਦੀ ਬਦਬੂ ਨੇ ਰਾਹਗੀਰਾਂ, ਨਜ਼ਦੀਕ ਖੇਤਾਂ ਵਾਲੇ ਕਿਸਾਨਾਂ, ਨਜ਼ਦੀਕ ਘਰਾਂ ਦੇ ਵਸਨੀਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ | ਮਾਰਗ ਦੀਆਂ ਸਾਈਡਾਂ 'ਤੇ ਸੁੱਟੇ ਮੁਰਦਾ ਪਸ਼ੂ ਗਲਣ ਸੜਨ ਕਰ ਕੇ ਫੈਲ ਰਹੀ ਗੰਦੀ ਬਦਬੂ ਪਿਛਲੇ ਦਿਨਾਂ ਤੋਂ ਲੈ ਕੇ ਇਲਾਕਾ ਨਿਵਾਸੀਆਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਸੱਦਾ ਦੇ ਰਹੀ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡ 'ਤੇ ਪਿੰਡ ਰੂੜੇਕੇ ਕਲਾਂ ਵਿਖੇ ਮੁਰਦਾ ਪਸ਼ੂ ਸੱੁਟਣ ਲਈ ਹੱਡਾਰੋੜੀ ਬਣੀ ਹੋਈ ਹੈ | ਹੱਡਾਰੋੜੀ ਦੀ ਪਹਿਲਾਂ ਚਾਰ ਦੀਵਾਰੀ ਕਰ ਕੇ ਗੇਟ ਲਾਇਆ ਗਿਆ ਸੀ | ਕਰੀਬ ਇਕ ਸਾਲ ਪਹਿਲਾਂ ਹੱਡਾ ਰੋੜੀ ਦੀਆਂ ਕੰਧਾਂ ਢਹਿ ਗਈਆਂ ਹਨ | ਜਿਸ ਕਰ ਕੇ ਮੁਰਦਾ ਪਸ਼ੂ ਹੱਡਾ ਰੋੜੀ ਦੇ ਬਾਹਰ ਮਾਰਗ ਦੀਆਂ ਸਾਈਡਾਂ 'ਤੇ ਖੁੱਲ੍ਹੇ ਅਸਮਾਨ ਹੇਠਾਂ ਹੀ ਸੱੁਟੇ ਜਾ ਰਹੇ ਹਨ | ਆਵਾਰਾ ਕੁੱਤੇ ਮੁਰਦਾ ਪਸ਼ੂਆਂ ਨੂੰ ਖਿੱਚ ਕੇ ਮਾਰਗ ਦੇ ਵਿਚਕਾਰ ਵੀ ਲੈ ਆਉਂਦੇ ਹਨ ਅਤੇ ਮੁਰਦਾ ਪਸ਼ੂਆਂ ਦਾ ਮਾਸ ਮਾਰਗ ਦੀਆਂ ਸਾਈਡਾਂ 'ਤੇ ਆਸ-ਪਾਸ ਦੂਰ ਤੱਕ ਫੈਲਾ ਦਿੰਦੇ ਹਨ | ਮੁਰਦਾ ਪਸ਼ੂ ਗਰਮੀ ਨਾਲ ਗਲਣ ਸੜਨ ਕਰ ਕੇ ਗੰਦੀ ਬਦਬੂ ਕਰੀਬ ਇਕ ਕਿੱਲੋਮੀਟਰ ਦੂਰ ਦਿਨ ਰਾਤ ਫੈਲ ਰਹੀ ਹੈ | ਮੁਰਦਾ ਪਸ਼ੂਆਂ ਦੇ ਗਲਣ ਸੜਨ ਕਰ ਕੇ ਪੈਦਾ ਹੋਈ ਬਦਬੂ ਨੇ ਮਾਰਗ 'ਤੇ ਲੰਘਣ ਵਾਲੇ ਰਾਹਗੀਰਾਂ, ਨਜ਼ਦੀਕ ਘਰਾਂ ਦੇ ਵਸਨੀਕਾਂ ਅਤੇ ਖੇਤਾਂ ਦੇ ਮਾਲਕ ਤੇ ਕਾਸ਼ਤਕਾਰ ਕਿਸਾਨਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ | ਨਜ਼ਦੀਕ ਖੇਤਾਂ ਵਾਲੇ ਕਿਸਾਨਾਂ ਤੇ ਘਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਤੋਂ ਲੈ ਕੇ ਲਗਾਤਾਰ ਫੈਲ ਰਹੀ ਗੰਦੀ ਬਦਬੂ ਕਾਰਨ ਉਹ ਆਪਣੇ ਘਰਾਂ ਤੇ ਖੇਤਾਂ ਵਿਚ ਬੈਠ ਕੇ ਰੋਟੀ ਵੀ ਨਹੀਂ ਖਾ ਸਕਦੇ | ਨਜ਼ਦੀਕ ਹੀ ਇਕ ਕਾਨਵੈਂਟ ਸਕੂਲ ਵੀ ਬਣਿਆ ਹੋਇਆ ਹੈ | ਜੇਕਰ ਸਕੂਲ ਵੱਲ ਨੂੰ ਹਵਾ ਚੱਲੇਗੀ ਤਾਂ ਮੁਰਦਾ ਪਸ਼ੂਆਂ ਦੀ ਫੈਲ ਰਹੀ ਗੰਦਗੀ ਤੇ ਬਦਬੂ ਦਾ ਵਿਦਿਆਰਥੀਆਂ ਨੂੰ ਵੀ ਸਾਹਮਣਾ ਕਰਨਾ ਪਵੇਗਾ | ਮੁਰਦਾ ਪਸ਼ੂਆਂ ਦਾ ਗਲਿ੍ਹਆ ਸੜਿਆ ਮਾਸ ਮਾਰਗ ਅਤੇ ਲਾਗਲੇ ਖੇਤਾਂ ਵਿਚ ਆਵਾਰਾ ਕੁੱਤਿਆਂ ਵਲੋਂ ਫੈਲਾਅ ਕੇ ਗੰਦਗੀ ਫੈਲਾਈ ਜਾ ਰਹੀ ਹੈ | ਮਾਰਗ 'ਤੋ ਰੋਜ਼ਾਨਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀਆਂ ਗੱਡੀਆਂ ਵੀ ਲੰਘਦੀਆਂ ਹਨ ਪ੍ਰੰਤੂ ਅਫ਼ਸਰਾਂ ਦੀਆਂ ਗੱਡੀਆਂ ਫੈਲ ਰਹੀ ਗੰਦਗੀ ਕੋਲ ਦੀ ਸ਼ੂਕਦੀਆਂ ਲੰਘ ਜਾਂਦੀਆਂ ਹਨ | ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮੁਰਦਾ ਪਸ਼ੂਆਂ ਦੀ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਤੁਰੰਤ ਪ੍ਰਬੰਧ ਕਰ ਕੇ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਦੀ ਸਿਹਤ ਦੀ ਸੁਰੱਖਿਆ ਕੀਤੀ ਜਾਵੇ |
ਕੀ ਕਹਿਣਾ ਹੈ ਅਧਿਕਾਰੀਆਂ ਦਾ:
ਜਦੋਂ ਇਸ ਸਬੰਧੀ ਪਸ਼ੂ ਪਾਲਣ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਡਾ: ਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੁਰਦਾ ਪਸ਼ੂਆਂ ਦੇ ਲਈ ਯੋਗ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪੰਚਾਇਤ ਵਿਭਾਗ ਦੀ ਹੈ | ਜਦੋਂ ਇਸ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਲਈ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਹਿਣਾ ਦੀ ਡਿਊਟੀ ਲਾ ਰਹੇ ਹਾਂ | ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਹਿਣਾ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਰਾ ਮਾਮਲਾ ਸੁਣ ਕੇ ਤਸੱਲੀ ਬਖ਼ਸ਼ ਜਵਾਬ ਦੇਣ ਦੀ ਬਜਾਏ ਮਾਮਲੇ ਨੂੰ ਅਣਸੁਣਿਆ ਕਰ ਦਿੱਤਾ |

ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਢਿੱਲਵਾਂ ਵਿਖੇ ਲੋਕ ਸੇਵਾ ਕੈਂਪ ਅੱਜ ਅਗਲੀ ਖ਼ਬਰ ਭਾਕਿਯੂ ਕਾਦੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।