ਸ਼ਹਿਣਾ, 19 ਮਈ (ਸੁਰੇਸ਼ ਗੋਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਪੱੁਤਰੀ ਪਾਠਸ਼ਾਲਾ) ਦੀਆਂ ਤਿੰਨ ਵਿਦਿਆਰਥਣਾਂ ਤਨਵੀਰ ਕੌਰ ਪੱੁਤਰੀ ਕਰਮਜੀਤ ਸਿੰਘ, ਜਸਮੀਤ ਕੌਰ ਪੱੁਤਰੀ ਬਲਵਿੰਦਰ ਸਿੰਘ, ਲਖਵੀਰ ਕੌਰ ਪੱੁਤਰੀ ਮਨਜੀਤ ਸਿੰਘ ਦਾ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਦੀ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਦਰਸ਼ਨ ਸਿੰਘ ਗਿੱਲ ਦੀ ਅਗਵਾਈ ਵਿਚ ਨਕਦ ਰਾਸ਼ੀ ਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ | ਸਕੂਲ ਮੁਖੀ ਪਿ੍ੰਸੀਪਲ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਵਲੋਂ ਕੀਤਾ ਗਿਆ ਯਤਨ ਜਿੱਥੇ ਮੈਰਿਟ ਵਿਚ ਆਈਆਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕਰਨ ਲਈ ਚੰਗਾ ਉਪਰਾਲਾ ਹੈ, ੳੱੁਥੇ ਇਸ ਸਨਮਾਨ ਨਾਲ ਹੋਰਨਾਂ ਵਿਦਿਆਰਥਣਾਂ ਵਿਚ ਵੀ ਪੜ੍ਹਾਈ 'ਚੋਂ ਚੰਗੇ ਨੰਬਰ ਲੈਣ ਦੀ ਜਗਿਆਸਾ ਹੋਵੇਗੀ | ਇਸ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਦੀਆਂ ਧੀਆਂ ਨੇ ਚੰਗੇ ਨੰਬਰ ਲੈ ਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਪੜ੍ਹਾਈ ਵਿਚ ਅੱਵਲ ਆਉਣ ਵਾਲੇ ਵਿਦਿਆਰਥੀ ਖ਼ਾਸਕਰ ਲੜਕੀਆਂ ਦੀ ਪੜ੍ਹਾਈ ਲਈ ਵਿਸ਼ੇਸ਼ ਯੋਗਦਾਨ ਪਾਵੇਗੀ | ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਝੱਲੀ, ਵੈਦ ਪਿਆਰਾ ਸਿੰਘ, ਸੁਖਦੇਵ ਸਿੰਘ ਝੋਰੜ, ਮਾ: ਬਲਦੇਵ ਸਿੰਘ, ਗੁਰਜੀਤ ਸਿੰਘ ਤੇ ਹੋਰ ਆਗੂ ਵੀ ਹਾਜ਼ਰ ਸਨ |