03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਆਜ਼ਾਦ ਤੌਰ 'ਤੇ ਜੇਤੂ ਉਮੀਦਵਾਰ ਅਮਰਜੀਤ ਕੌਰ ਦਾ ਜੱਦੀ ਪਿੰਡ ਪੱਖੋਕੇ ਵਾਸੀਆਂ ਵਲੋਂ ਸਨਮਾਨ <br/>

ਅਜੀਤ ਡੈਸਕ 01-06-2026
ਟੱਲੇਵਾਲ, 31 ਮਈ (ਸੋਨੀ ਚੀਮਾ)-ਪਿੰਡ ਪੱਖੋਕੇ ਨਾਲ ਸਬੰਧਿਤ ਅਤੇ ਹਾਲ ਆਬਾਦ ਬਰਨਾਲਾ ਦੇ 45 ਨੰਬਰ ਵਾਰਡ ਦੇ ਵਾਸੀ ਅਮਰਜੀਤ ਕੌਰ ਪਤਨੀ ਰਾਮ ਸਿੰਘ ਜੋ ਕਿ ਆਪਣੇ 45 ਨੰਬਰ ਵਾਰਡ ਵਿਚੋਂ ਨਗਰ ਨਿਗਮ ਚੋਣਾਂ ਦੌਰਾਨ ਜੇਤੂ ਰਹੇ ਹਨ, ਉਨ੍ਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੱਖੋਕੇ ਦੇ ਵਾਸੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਨਾਇਬ ਸਿੰਘ ਖੂਹ ਵਾਲਾ, ਭੋਲਾ ਸਿੰਘ ਸਾਬਕਾ ਪੰਚ, ਪੰਡਤ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਆਜ਼ਾਦ ਤੌਰ 'ਤੇ ਜਿੱਥੇ ਉਮੀਦਵਾਰ ਅਮਰਜੀਤ ਕੌਰ ਪਤਨੀ ਰਾਮ ਸਿੰਘ ਨੇ ਚੋਣ ਜਿੱਤ ਕੇ ਜਿੱਥੇ ਵਾਰਡ ਵਾਸੀਆਂ ਦਾ ਮਾਣ ਵਧਾਇਆ ਹੈ, ੳੱੁਥੇ ਪਿੰਡ ਪੱਖੋਕੇ ਵਿਖੇ ਵੀ ਖ਼ੁਸ਼ੀ ਦੀ ਲਹਿਰ ਹੈ | ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਬਲਜਿੰਦਰ ਸਿੰਘ ਕਾਕਾ ਟੱਲੇਵਾਲ, ਜਸਕਰਨ ਸਿੰਘ ਠੇਲੇਵਾਲਾ, ਹਰਮਨਦੀਪ ਸਿੰਘ ਲੈਹਣੇਕਾ, ਦੀਪਾ ਸਿੰਘ, ਜਗਸੀਰ ਸਿੰਘ ਮੋਠੀ, ਜਗਰੂਪ ਸਿੰਘ ਰੂਪੀ, ਮਨਿੰਦਰ ਸਿੰਘ ਆਦਿ ਵੀ ਹਾਜਰ ਸਨ |

ਪਿਛਲੀ ਖ਼ਬਰ ਜੈਪੁਰ-ਕੱਟੜਾ ਐਕਸਪ੍ਰੈਸਵੇਅ ਲਈ ਜ਼ਮੀਨਾਂ ਦੀ ਐਕਵਾਇਰੀ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਭਖਿਆ <br/> ਅਗਲੀ ਖ਼ਬਰ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।