05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਗਰ ਕੌਂਸਲ ਚੋਣਾਂ ਦੌਰਾਨ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ 'ਤੇ ਲੱਗੀ ਮੋਹਰ- ਭਗਤਪੁਰਾ <br/>

ਅਜੀਤ ਡੈਸਕ 01-06-2026
ਸ਼ਹਿਣਾ, 31 ਮਈ (ਸੁਰੇਸ਼ ਗੋਗੀ)-ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦੀ ਤਪਾ ਮੰਡੀ ਅਤੇ ਭਦੌੜ ਕਸਬੇ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਦਿਖਾਈ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਆਮ ਆਦਮੀ ਪਾਰਟੀ ਦੀ ਹਲਕੇ ਵਿਚ ਚੜ੍ਹਤ ਬਰਕਰਾਰ ਰਹੀ ਹੈ | ਇਹ ਸ਼ਬਦ ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਪਿਛਲੇ ਚਾਰ ਸਾਲਾਂ ਤੋਂ ਹਲਕੇ 'ਚ ਨਿਰਵਿਘਨ ਵਿਚਰ ਰਹੇ ਹਨ | ਜਿਸ ਸਦਕਾ ਪਾਰਟੀ ਦੇ ਪੁਰਾਣੇ ਵਰਕਰਾਂ ਤੋਂ ਇਲਾਵਾ ਨਵੇਂ ਵਰਕਰਾਂ ਨੂੰ ਵੀ ਨਾਲ ਤੋਰਨ ਦਾ ਲਾਭ ਸਿੰਘ ਉੱਗੋਕੇ ਨੇ ਉਪਰਾਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਨੂੰ ਨਜ਼ਰ ਅੰਦਾਜ਼ ਕਰਦਿਆਂ ਹਲਕੇ ਅਧੀਨ ਪੈਂਦੀਆਂ ਦੋਵੇਂ ਮੰਡੀਆਂ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ | ਲਵਦੀਪ ਸਿੰਘ ਭਗਤਪੁਰਾ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਸਮੇਂ ਵਿਚ ਹਲਕੇ ਲਈ ਹੋਰ ਵਧੇਰੇ ਕਾਰਜ ਸ਼ੁਰੂ ਕਰੇਗੀ, ਕਿਉਂਕਿ ਇਸ ਲਈ ਹਲਕਾ ਵਿਧਾਇਕ ਲਗਾਤਾਰ ਯਤਨਸ਼ੀਲ ਹਨ |

ਪਿਛਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ 'ਨਸ਼ਿਆਂ ਨੂੰ ਨਾਂਹ ਕਹੋ' ਮੁਹਿੰਮ ਤਹਿਤ ਜਾਗਰੂਕ ਕੀਤਾ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਜੋਧਪੁਰ ਦੀ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।