12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪਿੰਡ ਜੋਧਪੁਰ ਵਿਖੇ ਦਿਨ ਦਿਹਾੜੇ ਹੋਈ ਚੋਰੀ ਦੀ ਘਟਨਾ

ਅਜੀਤ ਡੈਸਕ 05-06-2026
ਸ਼ਹਿਣਾ, 4 ਜੂਨ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਵਿਖੇ ਲੱੁਟ ਖੋਹ ਦੀਆਂ ਕਈ ਘਟਨਾਵਾਂ ਵਾਪਰ ਚੱੁਕੀਆਂ ਹਨ, ਪਰ ਅੱਜ ਇਕ ਮਜ਼ਦੂਰ ਪਰਿਵਾਰ ਦੇ ਘਰ ਦਿਨ ਦਿਹਾੜੇ ਹੀ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਸਰਪੰਚ ਵੀਰਪਾਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਪਿੰਡ 'ਚ ਇਕ ਨੌਜਵਾਨ ਦੀ ਦੁਖਦਾਈ ਮੌਤ ਹੋਣ ਕਾਰਨ ਸਾਰਾ ਪਿੰਡ ਸਮੇਤ ਔਰਤਾਂ ਸਸਕਾਰ ਕਰਵਾਉਣ ਲਈ ਗਏ ਹੋਏ ਸਨ ਕਿ ਪਿੰਡ ਦੀ ਫਿਰਨੀ 'ਤੇ ਪ੍ਰਗਟ ਸਿੰਘ ਪੱੁਤਰ ਰਤਨ ਸਿੰਘ ਦੇ ਘਰ ਅਣਪਛਾਤਿਆਂ ਨੇ ਉਸ ਦੇ ਭਰਾ ਦੇ ਘਰ 'ਚੋਂ ਲੰਘ ਕੇ ਕੰਧ ਭੰਨ ਲਈ | ਗੁਆਂਢੀਆਂ ਦੀ ਪ੍ਰਗਟ ਸਿੰਘ ਦੇ ਘਰ ਖੜੀ ਸਕੂਟਰੀ, ਬੈਂਟਰਾ, ਇਨਵਰਟਰ ਤੋਂ ਇਲਾਵਾ ਪੇਟੀਆਂ ਆਦਿ ਦੇ ਜਿੰਦੇ ਭੰਨ ਕੇ ਨਕਦੀ ਕੱਢ ਕੇ ਫ਼ਰਾਰ ਹੋ ਗਏ | ਚੋਰੀ ਦੀ ਘਟਨਾ ਦਾ ਪਤਾ ਲੱਗਣ 'ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਇਕੱਤਰ ਹੋ ਗਏ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ |
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਮਨਰੇਗਾ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਜਾਰੀ ਅਗਲੀ ਖ਼ਬਰ ਡਾ. ਨਵਦੀਪ ਕੌਰ ਨੇ ਭਵਾਨੀਗੜ੍ਹ ਦੇ ਹਸਪਤਾਲ ਵਿਖੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।