10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਰੇਲਵੇ ਫਾਟਕਾਂ 'ਤੇ ਡਿਊਟੀ ਕਰ ਰਹੇ ਸਾਬਕਾ ਫ਼ੌਜੀਆਂ ਨੇ ਕੈਪਟਨ ਸਿੱਧੂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 05-06-2026
ਧਨੌਲਾ, 4 ਜੂਨ (ਜਤਿੰਦਰ ਸਿੰਘ ਧਨੌਲਾ)-ਰੇਲਵੇ ਫਾਟਕਾਂ 'ਤੇ ਡਿਊਟੀ ਕਰ ਰਹੇ ਸਾਬਕਾ ਫ਼ੌਜੀਆਂ ਨੇ ਇਕ ਹੰਗਾਮੀ ਮੀਟਿੰਗ ਰਜਵਾੜਾ ਢਾਬਾ ਵਿਖੇ ਕੀਤੀ, ਜਿਸ ਵਿਚ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ ਨੇ ਕਿਹਾ ਕਿ ਗੇਟ ਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਕੈਪਟਨ ਸਿੱਧੂ ਨੂੰ ਹੌਲਦਾਰ ਰਘਵੀਰ ਸਿੰਘ ਅਤੇ ਹੌਲਦਾਰ ਗੁਰਬਖਸ਼ੀਸ਼ ਸਿੰਘ ਨੇ ਜਾਣੂ ਕਰਵਾਇਆ | ਮੁੱਖ ਤੌਰ 'ਤੇ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਦਿੱਤੀ ਜਾ ਰਹੀ ਤਨਖ਼ਾਹ ਵਿਚੋਂ ਕਿਵੇਂ ਵਿਚੋਲੇ ਅੱਧੀ ਤਨਖ਼ਾਹ ਹੜੱਪ ਰਹੇ ਹਨ | ਉਨ੍ਹਾਂ ਨੂੰ ਹੋਰ ਬਹੁਤ ਸਾਰੀਆਂ ਆ ਰਹੀਆਂ ਸਮੱਸਿਆਵਾਂ ਬਾਬਤ ਸਿੱਧੂ ਨੂੰ ਜਾਣੂ ਕਰਵਾਇਆ | ਸ: ਸਿੱਧੂ ਨੇ ਕਿਹਾ ਕਿ ਸਮੁੱਚੇ ਫ਼ੌਜੀ ਵਰਗ ਨੂੰ ਇਕੱਠੇ ਹੋਣ ਦੀ ਲੋੜ ਹੈ | ਅੱਜ ਦੇਸ਼ ਦੀਆ ਸਰਹੱਦਾਂ ਦੀ ਰਾਖੀ ਕਰਨ ਵਾਲਾ ਜਵਾਨ ਅਤੇ ਦੇਸ ਲਈ ਆਪਣੇ ਜੀਵਨ ਦੇ ਸੁਨਹਿਰੇ ਪਲ ਕੁਰਬਾਨ ਕਰਨ ਵਾਲੇ ਫ਼ੌਜੀ ਵੀਰਾ ਨੂੰ ਹਰ ਇਕ ਮੋੜ ਤੇ ਖੱਜਲ-ਖ਼ੁਆਰ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ | ਜੇਕਰ ਫ਼ੌਜੀ ਵਰਗ ਲਾਮਬੰਦ ਨਾ ਹੋਇਆ ਤਾਂ ਇਹ ਖੱਜਲ ਖ਼ੁਆਰੀ ਲਗਾਤਾਰ ਚੱਲਦੀ ਰਹੇਗੀ | ਉਨ੍ਹਾਂ ਸਮੂਹ ਗੇਟ ਮੈਨਾ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਸਮੂਹ ਸਮੱਸਿਆਵਾਂ ਸਬੰਧਿਤ ਡਿਪਾਰਟਮੈਂਟ ਕੋਲ ਉਠਾ ਕੇ ਹੱਲ ਕਰਵਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਾਂਗਾ | ਇਸ ਮੌਕੇ ਹੌਲਦਾਰ ਰਣਜੀਤ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ, ਸੂਬੇਦਾਰ ਕੁਲਦੀਪ ਸਿੰਘ, ਹੌਲਦਾਰ ਗੋਬਿੰਦ ਰਾਮ ਅਤੇ ਸੈਂਕੜੇ ਸਾਬਕਾ ਸੈਨਿਕ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਵਲੋਂ ਐਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਸਮੀਖਿਆ ਅਗਲੀ ਖ਼ਬਰ ਪਿੰਡ ਛੀਨੀਵਾਲ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।