30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨੀਤੀ ਆਯੋਗ ਵਲੋਂ ਵਾਈ.ਐਸ. ਸਕੂਲ ਨੂੰ 40ਵੀਂ ਵਾਰ ਏ.ਟੀ.ਐਲ. ਸਕੂਲ ਆਫ਼ ਦਾ ਮੰਥ ਚੁਣਿਆ

ਅਜੀਤ ਡੈਸਕ 06-06-2026
ਬਰਨਾਲਾ, 5 ਜੂਨ (ਅਸ਼ੋਕ ਭਾਰਤੀ)-ਵਾਈ.ਐੱਸ. ਸਕੂਲ ਬਰਨਾਲਾ ਨੂੰ ਨੀਤੀ ਆਯੋਗ ਭਾਰਤ ਵਲੋਂ ਏ.ਆਈ.ਐਮ. ਅਟਲ ਇਨੋਵੇਸ਼ਨ ਮਿਸ਼ਨ ਤਹਿਤ ਰਾਸ਼ਟਰੀ ਪੱਧਰ 'ਤੇ ਸਕੂਲ ਵਿਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕੀ ਗਤੀਵਿਧੀਆਂ ਲਈ ਸੰਸਥਾ ਨੂੰ 40ਵੀਂ ਵਾਰ ਏ.ਟੀ.ਐਲ. ਸਕੂਲ ਆਫ਼ ਦ ਮੰਥ ਚੁਣਿਆ ਗਿਆ ਹੈ | ਇਹ ਜਾਣਕਾਰੀ ਪਿ੍ੰਸੀਪਲ ਵਿੰਮੀਪੁਰੀ ਨੇ ਦਿੱਤੀ ਤੇ ਦੱਸਿਆ ਕਿ ਸੰਸਥਾ ਗਤੀਵਿਧੀਆਂ ਰਾਹੀਂ ਤਕਨੀਕ ਦੇ ਖੇਤਰ ਵਿਚ ਹਰ ਰੋਜ਼ ਨਵੇਂ ਮਾਪਦੰਡ ਸਥਾਪਿਤ ਕਰ ਰਹੀ ਹੈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਉਨ੍ਹਾਂ ਤੋਂ ਕਈ ਵਰਕਿੰਗ-ਪ੍ਰੋਜੈਕਟ ਤਿਆਰ ਕਰਵਾਏ ਜਾਂਦੇ ਹਨ |
ਪਿਛਲੀ ਖ਼ਬਰ ਧਨੌਲਾ ਖ਼ੁਰਦ ਵਿਖੇ 62ਵਾਂ ਸਾਲਾਨਾ ਭੰਡਾਰਾ 8 ਤੋਂ ਅਗਲੀ ਖ਼ਬਰ 72 ਬੋਤਲਾਂ ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।