ਭਦੌੜ, 5 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਰੋਸ ਵਜੋਂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਥਾਨਕ ਦਫ਼ਤਰ ਵਿਖੇ ਪ੍ਰਧਾਨ ਮਾ: ਰਣਧੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ | ਚੇਅਰਮੈਨ ਡਾ: ਅਮਰ ਸਿੰਘ, ਪ੍ਰਧਾਨ ਮਾ: ਰਣਧੀਰ ਸਿੰਘ, ਜਨਰਲ ਸਕੱਤਰ ਬਲਵਿੰਦਰ ਸਿੰਘ ਭਲੇਰੀਆ ਅਤੇ ਸੀਨੀਅਰ ਪ੍ਰਧਾਨ ਗੁਰਚਰਨ ਸਿੰਘ ਨਾਨਕ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਾਢੇ 4 ਸਾਲ ਦੇ ਰਾਜ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕੀਤਾ ਜਿਸ ਕਾਰਨ ਪੈਨਸ਼ਨਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸਮੇਂ ਗੁਰਦੀਪ ਸਿੰਘ ਗੋਂਦਾਰਾ ਸੈਕਟਰੀ, ਮਿੱਠੂ ਸਿੰਘ ਜੰਗੀਆਣਾ, ਮਾ: ਅਮਰਜੀਤ ਚੌਧਰੀ, ਦਲਬਾਰਾ ਸਿੰਘ, ਗੰਢਾ ਸਿੰਘ, ਅਜੈਬ ਸਿੰਘ ਜੈਦ, ਸ਼ਮਸ਼ੇਰ ਸਿੰਘ ਸੰਧੂ ਕਲਾਂ, ਕੋਰਾ ਸਿੰਘ, ਬਾਲ ਕ੍ਰਿਸ਼ਨ, ਕੁਲਦੀਪ ਕੁਮਾਰ ਦੁੱਗਲ, ਪ੍ਰੇਮ ਕੁਮਾਰ ਅਨੰਦ, ਮਾ : ਨਗਿੰਦਰ ਸਿੰਘ, ਹਾਕਮ ਸਿੰਘ ਫ਼ੌਜੀ ਆਦਿ ਹਾਜ਼ਰ ਸਨ |