28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਾਮ ਸਿਮਰਨ ਸੇਵਾ ਸੁਸਾਇਟੀ ਨੇ ਕੇਵਲ ਸਿੰਘ ਢਿੱਲੋਂ ਵਲੋਂ ਕੀਤੂ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਦੀ ਕੀਤੀ ਨਿੰਦਾ <br/>

ਅਜੀਤ ਡੈਸਕ 06-06-2026
ਬਰਨਾਲਾ, 5 ਜੂਨ (ਗੁਰਪ੍ਰੀਤ ਸਿੰਘ ਲਾਡੀ)-ਨਾਮ ਸਿਮਰਨ ਸੇਵਾ ਸੁਸਾਇਟੀ ਬਰਨਾਲਾ ਦੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਰਾਜੀ ਦੀ ਅਗਵਾਈ ਹੇਠ ਹੋਈ | ਪ੍ਰਧਾਨ ਕੁਲਵੰਤ ਸਿੰਘ ਰਾਜੀ ਨੇ ਦੱਸਿਆ ਕਿ ਮੀਟਿੰਗ ਵਿਚ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਆਪਣੇ ਤਾਜਪੋਸ਼ੀ ਸਮਾਗਮ ਦੌਰਾਨ ਜੋ ਸਵ: ਮਲਕੀਤ ਸਿੰਘ ਕੀਤੂ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਗਈ ਹੈ, ਦੀ ਸਮੂਹ ਮੈਂਬਰ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਉਨ੍ਹਾਂ ਕਿਹਾ ਕਿ ਸਵ: ਮਲਕੀਤ ਸਿੰਘ ਕੀਤੂ ਪੂਰੇ ਪੰਜਾਬ ਵਿਚ ਗ਼ਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ | ਸਵ: ਕੀਤੂ ਵਲੋਂ ਹਰ ਸਾਲ ਗ਼ਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਸਨ, ਗ਼ਰੀਬ ਲੋਕਾਂ ਨੂੰ ਮੁਫ਼ਤ ਆਟਾ ਵੰਡਿਆ ਜਾਂਦਾ ਸੀ, ਬੱਚਿਆਂ ਨੂੰ ਮੁਫ਼ਤ ਸਟੇਸ਼ਨਰੀ ਅਤੇ ਔਰਤਾਂ ਨੂੰ ਸੂਟ ਵੰਡੇ ਜਾਂਦੇ ਸਨ | ਇਸ ਤੋਂ ਇਲਾਵਾ ਉਹ ਹਰ ਸਮੇਂ ਸਮਾਜ ਸੇਵੀ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਤਿਆਰ ਰਹਿੰਦੇ ਸਨ | ਅਜਿਹੀ ਸ਼ਖ਼ਸੀਅਤ ਬਾਰੇ ਕੇਵਲ ਸਿੰਘ ਢਿੱਲੋਂ ਵਲੋਂ ਵਰਤੀ ਗਈ ਮਾੜੀ ਪੱਧਰ ਦੀ ਸ਼ਬਦਾਵਲੀ ਨਾਲ ਸੁਸਾਇਟੀ ਦੇ ਮੈਂਬਰ ਦੇ ਮਨ੍ਹਾਂ ਨੂੰ ਭਾਰੀ ਠੇਸ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਸ: ਢਿੱਲੋਂ ਨੂੰ ਤੁਰੰਤ ਇਸ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ | ਇਸ ਮੌਕੇ ਭਾਈ ਜਰਨੈਲ ਸਿੰਘ ਰਾਗੀ, ਸੁਰਿੰਦਰ ਸਿੰਘ ਛਿੰਦਾ, ਜਰਨੈਲ ਸਿੰਘ ਮਿੰਟੂ, ਸੁਰਜੀਤ ਸਿੰਘ, ਬਲਦੇਵ ਸਿੰਘ, ਰਾਜਿੰਦਰ ਸਿੰਘ ਬਬਲੂ ਆਦਿ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਪਟਿਆਲਾ ਵਿਖੇ ਧਰਨਾਕਾਰੀਆਂ 'ਤੇ ਪੁਲਿਸ ਦਾ ਅੱਤਿਆਚਾਰ ਨਿੰਦਣਯੋਗ-ਸਾਬਕਾ ਵਿਧਾਇਕ ਧੌਲਾ <br/> ਅਗਲੀ ਖ਼ਬਰ ਬਲਾਕ ਮਹਿਲ ਕਲਾਂ ਦੇ ਨਵੇਂ ਆਏ ਬੀ.ਡੀ.ਪੀ.ਓ. ਰਜਿੰਦਰ ਸਿੰਘ ਨੇ ਅਹੁਦੇ ਦਾ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।