ਸ਼ਹਿਣਾ, 9 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਦੇ ਬੀਬੜੀਆਂ ਮਾਈਆਂ ਮੰਦਰ ਵਿਖੇ ਪੰਜਾਬ ਸਰਕਾਰ ਵਲੋਂ ਮੰਦਰ ਦੀ ਕਮੇਟੀ ਵਲੋਂ ਤਿਆਰ ਕੀਤੀ ਸਰਾਂ ਨੂੰ ਜਿੰਮ ਦਾ ਰੂਪ ਦੇਣ ਦਾ ਮੱੁਦਾ ਸਥਾਨਕ ਕਾਂਗਰਸੀ ਆਗੂ ਤੇ ਸਾਬਕਾ ਪੰਚ ਸੁਖਵਿੰਦਰ ਸਿੰਘ ਧਾਲੀਵਾਲ ਵਲੋਂ ਚੱੁਕਿਆ ਗਿਆ | ਉਨ੍ਹਾਂ ਕਿਹਾ ਕਿ ਜਿੰਮ ਲਈ ਪੰਚਾਇਤੀ ਤੌਰ 'ਤੇ ਥਾਂ ਦੀ ਵਰਤੋਂ ਕੀਤੀ ਜਾਵੇ, ਨਾ ਕਿ ਸ਼ਰਧਾ ਅਤੇ ਆਸਥਾ ਦੇ ਕੇਂਦਰ ਬੀਬੜੀਆਂ ਮੰਦਰ ਦੀ ਸਰਾਂ ਨੂੰ ਜਿੰਮ ਲਈ ਵਰਤਿਆਂ ਜਾਵੇ | ਸੁਖਵਿੰਦਰ ਸਿੰਘ ਧਾਲੀਵਾਲ ਵਲੋਂ ਲੋਕ ਮੱੁਦਾ ਚੱੁਕਣ 'ਤੇ ਇਸ ਦੇ ਹੱਕ ਵਿਚ ਵੱਡੀ ਗਿਣਤੀ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਜਿੰਮ ਵਿਚ ਨੌਜਵਾਨ ਆਂਡੇ ਤੇ ਮੀਟ ਖਾ ਕੇ ਵੀ ਆ ਸਕਦੇ ਹਨ | ਜਿਸ ਲਈ ਮੰਦਰ ਦੀ ਮਰਿਆਦਾ ਨੂੰ ਠੇਸ ਪਹੁੰਚ ਸਕਦੀ ਹੈ | ਇਸ ਉਪਰੰਤ ਸਰਪੰਚ ਕਰਮਜੀਤ ਕੌਰ ਦੀ ਅਗਵਾਈ ਵਿਚ ਪੰਚਾਇਤ ਨੇ ਜਿੰਮ ਦਾ ਥਾਂ ਤਬਦੀਲ ਕਰਦਿਆਂ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਮੱਲੀ ਸਟੇਡੀਅਮ ਵਿਚ ਬਣੇ ਪੁਰਾਣੇ ਕਮਰਿਆਂ ਨੂੰ ਤਿਆਰ ਕਰਵਾ ਕੇ ਉਪਰਾਲਾ ਕੀਤਾ ਹੈ | ਇੱਥੇ ਵੀ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਕਤ ਸਟੇਡੀਅਮ 1994 ਵਿਚ ਬਣਿਆਂ ਅਤੇ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਗੁਰਚਰਨ ਸਿੰਘ ਦੱਧਾਹੂਰ ਨੇ ਨੀਂਹ ਪੱਥਰ ਰੱਖਿਆ ਤੇ ਗ੍ਰਾਂਟ ਦਿੱਤੀ ਸੀ, ਜਦਕਿ ਮੌਜੂਦਾ ਸਰਕਾਰ ਵਲੋਂ ਜਿੰਮ ਲਈ ਕਮਰਾ ਤਿਆਰ ਕਰਨ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ |