30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਰਨਾਲਾ ਦੀਆਂ ਵੱਖ-ਵੱਖ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

ਅਜੀਤ ਡੈਸਕ 11-06-2026
ਬਰਨਾਲਾ, 10 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 (ਦ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਐਕਟ, 2012) ਹੇਠਾਂ ਜਾਰੀ ਵੱਖ-ਵੱਖ ਫ਼ਰਮਾਂ ਦੇ ਲਾਇਸੈਂਸ ਦਫ਼ਤਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਰੱਦ ਕੀਤੇ ਗਏ ਹਨ | ਵਧੀਕ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਵਿਵੇਕ ਕੁਮਾਰ ਮੋਦੀ ਵਲੋਂ ਜਾਰੀ ਹੁਕਮਾਂ ਤਹਿਤ ਸਬੰਧਿਤ ਲਾਈਸੈਂਸੀਆਂ ਵਲੋਂ ਲਾਈਸੈਂਸ ਰੱਦ ਕਰਨ ਦੀਆਂ ਦਿੱਤੀਆਂ ਗਈਆਂ ਦਰਖਾਸਤਾਂ, ਲਾਇਸੈਂਸ ਦੀ ਮਿਆਦ ਪੁੱਗਣ ਉਪਰੰਤ ਰੀਨਿਊ ਨਾ ਕਰਵਾਉਣ ਆਦਿ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਜਿਨ੍ਹਾਂ ਵਿਚ ਮੈਸ. ਗਲੋਬਲ ਸਟੱਡੀ ਪੁਆਇੰਟ, ਮੈਸ. ਜੇ.ਐਸ. ਬਿ੍ਟਿਸ਼ ਅਕੈਡਮੀ ਜੇ.ਐਸ. ਇਮੀਗ੍ਰੇਸ਼ਨ, ਮੈਸ. ਬਾਂਸਲ ਕੰਸਲਟੈਂਟਸ, ਮੈਸ. ਰੁਦਰਾ ਐਜੂਕੌਨ, ਮੈਸ. ਵਰਥ ਇਮੀਗ੍ਰੇਸ਼ਨਜ਼, ਮੈਸ. ਅਰਬਨ ਸਕੂਲ ਆਫ਼ ਇੰਗਲਿਸ਼/ਅਰਬਨ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ, ਮੈਸ. ਈ. ਸਟਾਰ ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ, ਮੈਸ. ਏ.ਪੀ. ਸਲਿਊਸ਼ਨਜ਼, ਮੈਸ. ਹਾਈਫਾਈ ਇਮੀਗ੍ਰੇਸ਼ਨ, ਮੈਸ. ਕੈਨ-ਅਮਰੀਕਾ ਐਜੂਕੇਸ਼ਨਜ਼, ਮੈਸ. ਬੀ.ਐਸ ਟਰੇਡ ਟੈਸਟ ਸੈਂਟਰ, ਮੈਸ. ਦਾ ਕੈਨਵਸ, ਮੈਸ. ਅਚੀਵਰਸ ਪੁਆਇੰਟਸ, ਮੈਸ. ਭਾਰਤੀ ਸਲਿਊਸ਼ਨਜ਼ ਦੇ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਇਸੰਸ ਰੱਦ ਕੀਤੇ ਗਏ ਹਨ |
ਪਿਛਲੀ ਖ਼ਬਰ ਆਈ.ਓ.ਐਲ. ਕੈਮੀਕਲ ਫ਼ੈਕਟਰੀ ਫ਼ਤਿਹਗੜ੍ਹ ਛੰਨਾ ਵਿਖੇ ਅਚਾਨਕ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਪੀ.ਆਰ.ਟੀ.ਸੀ. ਪਨਬੱਸ ਵਰਕਰ ਯੂਨੀਅਨ ਵਲੋਂ ਗਿ੍ਫ਼ਤਾਰ ਸਾਥੀਆਂ ਦੀ ਰਿਹਾਈ ਅਤੇ ਮੰਗਾਂ ਮਨਵਾਉਣ ਲਈ ਹੜਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।