30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਲੋੜਵੰਦ ਮਰੀਜ਼ ਦੀ ਅੱਖ ਦੇ ਇਲਾਜ ਲਈ ਵਿੱਤੀ ਮਦਦ ਕੀਤੀ <br/>

ਅਜੀਤ ਡੈਸਕ 11-06-2026
ਭਦੌੜ, 10 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਅਤੇ ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ ਸੇਵਾ ਸੁਸਾਇਟੀ ਰਜਿ: ਭਦੌੜ ਵਲੋਂ ਅੱਖਾਂ ਦੀ ਸਮੱਸਿਆ ਨਾਲ ਪੀੜਤ ਲੋੜਵੰਦ ਵਿਅਕਤੀ ਦੀ ਮਦਦ ਕਰਦਿਆਂ ਉਸ ਦੇ ਇਲਾਜ ਲਈ ਆਰਥਿਕ ਸਹਾਇਤਾ ਦਿੱਤੀ ਹੈ | ਟਰੱਸਟ ਦੇ ਚੌਕੀਦਾਰ ਸੁਖਦੇਵ ਸਿੰਘ ਨੈਣੇਵਾਲ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਬਿੱਕਰ ਸਿੰਘ ਖਾਲਸਾ ਵਾਸੀ ਭਦੌੜ ਦੀ ਅੱਖ ਵਿਚ ਬਲੈਕ ਫੰਗਸ ਬਣ ਗਈ ਹੈ | ਅੱਖ ਦੇ ਪਿਛਲੇ ਪਾਸੇ ਬਹੁਤ ਵੱਡੀ ਗੰਢ ਬਣ ਗਈ ਹੈ | ਪਰਿਵਾਰ ਨੇ ਮਰੀਜ਼ ਦੇ ਇਲਾਜ ਲਈ ਮਾਇਕ ਸਹਾਇਤਾ ਲਈ ਬੇਨਤੀ ਕੀਤੀ ਸੀ ਦੋਵਾਂ ਸੰਸਥਾਵਾਂ ਵਲੋਂ ਜਾਂਚ ਪੜਤਾਲ ਉਪਰੰਤ ਪਰਿਵਾਰ ਨੂੰ 1 ਲੱਖ 10 ਹਜ਼ਾਰ ਰੁਪਏ ਅੱਖ ਦੇ ਇਲਾਜ ਲਈ ਦਿੱਤੇ ਗਏ ਹਨ | ਪਰਿਵਾਰਕ ਮੈਂਬਰਾਂ ਨੇ ਦੋਵਾਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਦਦ ਨਾਲ ਮਰੀਜ਼ ਦਾ ਇਲਾਜ ਕਰਵਾਉਣ ਵਿਚ ਵੱਡੀ ਰਾਹਤ ਮਿਲੇਗੀ | ਇਲਾਕਾ ਵਾਸੀਆਂ ਨੇ ਵੀ ਇਸ ਮਨੁੱਖਤਾ ਭਰੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਦੀਪ ਕੁਮਾਰ ਬੱਤਾ, ਸਾਬਕਾ ਕੌਂਸਲਰ ਅਮਰਜੀਤ ਸਿੰਘ ਚੇਲਾ ਅਤੇ ਅਰਸ਼ਦੀਪ ਸਿੰਘ ਵੀ ਹਾਜਰ ਸਨ |

ਪਿਛਲੀ ਖ਼ਬਰ ਪਿੰਡ ਸੱਦੋਵਾਲ ਵਿਖੇ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ <br/> ਅਗਲੀ ਖ਼ਬਰ ਇਲਾਕੇ 'ਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।