ਟੱਲੇਵਾਲ, 10 ਜੂਨ (ਸੋਨੀ ਚੀਮਾ)-ਪਿੰਡ ਬੀਹਲਾ ਵਿਖੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਦੀ ਅਗਵਾਈ ਵਿਚ ਪੰਚਾਇਤ ਵਲੋਂ 25 ਲੱਖ ਦੀ ਗਰਾਂਟ ਨਾਲ ਬਣਾਏ ਜਾ ਰਹੇ ਨਵੇਂ ਪੰਚਾਇਤ ਘਰ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਉਕਤ ਪੰਚਾਇਤ ਘਰ ਲਈ 25 ਲੱਖ ਦੀ ਗ੍ਰਾਂਟ ਦਿੱਤੀ ਗਈ ਸੀ | ਜਿਸ ਤਹਿਤ ਉਕਤ ਇਮਾਰਤ ਤਿਆਰ ਕਰਵਾਈ ਗਈ ਹੈ | ਜਿਸ ਦਾ ਅੱਜ ਲੈਂਟਰ ਪਾਇਆ ਗਿਆ ਹੈ | ਇਸ ਮੌਕੇ ਸਰਪੰਚ ਸਰਬਜੀਤ ਕੌਰ, ਸੁਖਵੀਰ ਸਿੰਘ ਤੋਕੀ ਸਿੱਧੂ ਪੰਚ, ਨਿਰਮਲ ਸਿੰਘ ਪੰਚ, ਹਰਦੇਵ ਸਿੰਘ ਪੰਚ, ਜਗਤਾਰ ਸਿੰਘ ਪੰਚ, ਲਖਵੀਰ ਸਿੰਘ ਪੰਚ, ਰਾਜਵਿੰਦਰ ਕੌਰ ਪੰਚ, ਬਲਜੀਤ ਕੌਰ ਪੰਚ, ਨੀਨਾ ਬੇਗਮ ਪੰਚ, ਅਮਲਦੀਪ ਕੌਰ ਪੰਚ, ਠੇਕੇਦਾਰ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ |