31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਰਪੰਚ ਕੁਲਵੰਤ ਰਾਮ ਭਗਤਪੁਰਾ ਬਾਜ਼ੀਗਰ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ <br/>

ਅਜੀਤ ਡੈਸਕ 11-06-2026
ਸ਼ਹਿਣਾ, 10 ਜੂਨ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਦੇ ਮੌਜੂਦਾ ਸਰਪੰਚ ਕੁਲਵੰਤ ਰਾਮ ਨੂੰ ਆਮ ਆਦਮੀ ਪਾਰਟੀ ਵਲੋਂ ਬਾਜ਼ੀਗਰ ਵੈੱਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਉਪਰੰਤ ਕੁਲਵੰਤ ਰਾਮ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਤੌਰ 'ਤੇ ਕੰਮ ਕਰਦੇ ਆ ਰਹੇ ਹਨ | ਪਾਰਟੀ ਵਲੋਂ ਦਿੱਤਾ ਗਿਆ ਮਾਣ ਉਨ੍ਹਾਂ ਦੇ ਮਿਹਨਤ ਨਾਲੋਂ ਕਿਤੇ ਜ਼ਿਆਦਾ ਹੈ | ਇਸ ਅਹੁਦੇ ਦੀ ਪ੍ਰਾਪਤੀ ਉਪਰੰਤ ਪਾਰਟੀ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਤੇ ਵਫ਼ਾਦਾਰੀ ਹੋਰ ਵਧ ਗਈ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿਸ ਤਰ੍ਹਾਂ ਉਨ੍ਹਾਂ 'ਤੇ ਵਿਸ਼ਵਾਸ ਜਤਾਉਂਦਿਆਂ ਬਾਜ਼ੀਗਰ ਸੈਲ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਹੈ | ਉਸ ਉਮੀਦ 'ਤੇ ਖਰਾ ਉਤਰਨ ਲਈ ਉਸ ਵਲੋਂ ਸੰਭਵ ਯਤਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਹੁਣ ਤਕ ਆਈਆਂ ਵੱਖ-ਵੱਖ ਸਰਕਾਰਾਂ ਨੇ ਸਾਡੀ ਬਿਰਾਦਰੀ ਨੂੰ ਸਿਰਫ਼ ਵੋਟ ਬੈਂਕ ਪ੍ਰਾਪਤ ਕਰਨ ਤੱਕ ਹੀ ਸੀਮਤ ਰੱਖਿਆ, ਜਦਕਿ ਆਮ ਆਦਮੀ ਪਾਰਟੀ ਨੇ ਬਣਦਾ ਮਾਣ ਸਤਿਕਾਰ ਦੇ ਕੇ ਸਮੁੱਚੀ ਬਾਜ਼ੀਗਰ ਬਰਾਦਰੀ ਨੂੰ ਮਾਣ ਦਿੱਤਾ ਹੈ |

ਪਿਛਲੀ ਖ਼ਬਰ ਅਕਾਲੀ ਦਲ (ਬ) ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ- ਹਮੀਦੀ <br/> ਅਗਲੀ ਖ਼ਬਰ ਛੀਨੀਵਾਲ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।