31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਈ ਘਨੱਈਆ ਕਲੱਬ ਵਲੋਂ ਪਿੰਡ ਦੀ ਹਰ ਧੀ ਦੇ ਵਿਆਹ ਮੌਕੇ ਸ਼ਗਨ ਦੇਣ ਦਾ ਐਲਾਨ <br/>

ਅਜੀਤ ਡੈਸਕ 11-06-2026
ਮਹਿਲ ਕਲਾਂ, 10 ਜੂਨ (ਅਵਤਾਰ ਸਿੰਘ ਅਣਖੀ)- ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਸਤਿਕਾਰਤ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਪਿੰਡ ਪੰਡੋਰੀ ਦੀ ਹਰ ਧੀ ਦੇ ਵਿਆਹ ਮੌਕੇ 2100 ਰੁਪਏ ਸ਼ਗਨ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਲੋਕ ਭਲਾਈ ਕਾਰਜ ਦੀ ਸ਼ੁਰੂਆਤ ਕਲੱਬ ਵਲੋਂ ਭਾਈ ਮੋਹਨ ਸਿੰਘ ਪੁੱਤਰ ਜੋਰਾ ਸਿੰਘ ਦੇ ਪਰਿਵਾਰ ਤੋਂ ਕੀਤੀ ਗਈ | ਇਸ ਮੌਕੇ ਮੋਹਨ ਸਿੰਘ ਦੀ ਧੀ ਦੇ ਵਿਆਹ ਨੂੰ ਮੁੱਖ ਰੱਖਦਿਆਂ ਇਹ 2100 ਰੁਪਏ ਦੀ ਸ਼ਗਨ ਸਕੀਮ ਸ਼ੁਰੂ ਕਰਨ ਵਾਲੇ ਮਾਸਟਰ ਸੁਖਦਰਸ਼ਨ ਸਿੰਘ ਬੋਪਾਰਾਏ ਕੈਨੇਡਾ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਅਦ ਪਿੰਡ ਪੰਡੋਰੀ ਦੇ ਹਰ ਪਰਿਵਾਰ ਦੀ ਧੀ ਦੇ ਵਿਆਹ ਲਈ ਇਹ ਸੇਵਾ ਪਹੁੰਚਾਈ ਜਾਇਆ ਕਰੇਗੀ | ਇਸ ਤੋਂ ਇਲਾਵਾ ਰਣਜੀਤ ਸਿੰਘ ਗਰੇਵਾਲ ਨੇ ਵੀ ਮੋਹਨ ਸਿੰਘ ਦੀ ਧੀ ਦੇ ਵਿਆਹ ਨੂੰ ਮੁੱਖ ਰੱਖਦਿਆਂ ਸਹਾਇਤਾ ਭੇਜੀ ਗਈ ਹੈ | ਇਸ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਨਵਦੀਪ ਸਿੰਘ ਬਾਠ, ਭੋਲਾ ਸਿੰਘ ਮਹਿਰਾ ਅਤੇ ਨਿਮਰਤ ਕੌਰ ਗਰੇਵਾਲ ਹਾਜ਼ਰ ਸਨ | ਇਸ ਮੌਕੇ ਮੋਹਨ ਸਿੰਘ ਦੇ ਪਰਿਵਾਰ ਵਲੋਂ ਕਲੱਬ ਦੇ ਸਾਰੇ ਮੈਂਬਰਾਂ ਦਾ ਅਤੇ ਸਤਿਕਾਰਯੋਗ ਐਨ.ਆਰ.ਆਈ. ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਮਹਿੰਗਾਈ ਦੇ ਦੌਰ 'ਚ ਕੇਂਦਰ ਸਰਕਾਰ ਰਾਹਤ ਦੇਣ ਦੀ ਬਜਾਏ ਲੋਕਾਂ 'ਤੇ ਪਾ ਰਹੀ ਬੋਝ- ਪ੍ਰਧਾਨ ਸਰਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।