ਬਰਨਾਲਾ, 11 ਜੂਨ (ਰਾਜ ਪਨੇਸਰ)-ਸਥਾਨਕ ਅਨਾਜ ਮੰਡੀ ਬਰਨਾਲਾ ਤੋਂ ਇਕ ਔਰਤ ਨੂੰ 20 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਪਰਮਜੀਤ ਕੌਰ ਵਾਸੀ ਬਰਨਾਲਾ ਨਸ਼ਾ ਵੇਚਣ ਦੀ ਆਦੀ ਹੈ, ਜੋ ਕਿ ਅੱਜ ਵੀ ਨਸ਼ਾ ਵੇਚਣ ਦੀ ਫ਼ਿਰਾਕ ਵਿਚ ਹੈ | ਜਿਸ ਨੂੰ ਅਨਾਜ ਮੰਡੀ ਬਰਨਾਲਾ 'ਚ ਘੁੰਮਦੀ ਦੇਖਿਆ ਗਿਆ ਹੈ | ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਉਕਤ ਔਰਤ ਨੂੰ 20 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |