05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਘੱਲੂਘਾਰਾ ਦਿਵਸ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਏ

ਅਜੀਤ ਡੈਸਕ 12-06-2026
ਸ਼ਹਿਣਾ, 11 ਜੂਨ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ 1984 ਦੇ ਘੱਲੂਘਾਰਾ ਦਿਵਸ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਵੱਖ-ਵੱਖ ਖੇਡ ਮੁਕਾਬਲੇ ਸਹੀਦੀ ਬਾਗ਼ ਮੌੜ ਨਾਭਾ ਵਿਖੇ ਕਰਵਾਏ ਗਏ | ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਪੁਰਾਤਨ ਖੇਡਾਂ ਅਮੀਰ ਵਿਰਸੇ ਤੇ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਤਹਿਤ ਇਹ ਉਪਰਾਲਾ ਕੀਤਾ, ਜਿਸ ਲਈ ਐਨ. ਆਰ. ਆਈ. ਭਰਾਵਾਂ ਨੇ ਵੱਡਾ ਸਹਿਯੋਗ ਕੀਤਾ | ਸਹੀਦੀ ਬਾਗ਼ 'ਚ ਕਰਵਾਈਆਂ ਖੇਡਾਂ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ | ਇਸ ਮੌਕੇ 100 ਮੀਟਰ ਦੌੜ, 200 ਮੀਟਰ, 400 ਮੀਟਰ, ਓਪਨ ਦੌੜ ਦੇ ਮੁਕਾਬਲੇ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਘੁੰਮਣ ਦੌੜ, ਆਮ ਦੌੜ ਤੇ ਵੱਖ-ਵੱਖ ਪਿੰਡਾਂ ਦੇ ਲੜਕੇ-ਲੜਕੀਆਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ | ਬਜ਼ੁਰਗ ਮਾਵਾਂ ਦੀ 100 ਮੀਟਰ ਦੀ ਦੌੜ ਦਿਲਚਸਪ ਰਹੀ | ਪੁਰਾਤਨ ਖੇਡਾਂ ਸਿਰ ਤੇ ਘੜਾ ਰੱਖ ਕੇ ਦੌੜਨਾ, ਚਰਖਾ ਕੱਤਣ, ਹੱਥ ਚੱਕੀ ਚਲਾਉਣ ਤੋਂ ਇਲਾਵਾ ਬੱਚਿਆਂ ਦੇ ਸਾਈਕਲ ਦੌੜ, ਸਾਈਕਲ ਹੌਲੀ ਦੌੜ, ਸੇਬ ਖਾਣ, ਨਿੰਬੂ ਦੌੜ, ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਗਏ | ਨੌਜਵਾਨ ਵਰਗ ਦੇ ਲੰਬੀ ਛਾਲ, ਗੋਲਾ ਸੁੱਟਣ ਦੇ ਮੁਕਾਬਲਿਆਂ ਵਿਚ ਵਾਹ-ਵਾਹ ਖੱਟੀ, ਖਿਡਾਰੀਆਂ ਤੇ ਸਮੂਹ ਸੰਗਤਾਂ ਲਈ ਸੁਸਾਇਟੀ ਵਲੋਂ ਗੁਰੂ ਕੇ ਲੰਗਰ ਅਤੱੁਟ ਵਰਤਾਏ ਗਏ | ਸਿੱਖ ਰਾਜ ਦੇ ਸੰਘਰਸ਼ ਅਤੇ ਪੰਜਾਬ ਦੇ ਕਾਲੇ ਦੌਰ ਵਿਚ ਸਹੀਦੀਆਂ ਪ੍ਰਾਪਤ ਕਰਨ ਵਾਲੇ 12 ਸਮੂਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਵੱਖ-ਵੱਖ ਖੇਡਾਂ 'ਚ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ, ਸਨਮਾਨ ਚਿੰਨ੍ਹ, ਤਗਮੇ, ਸੁੰਦਰ ਦਸਤਾਰਾਂ ਤੇ ਘਰੇਲੂ ਵਰਤੋਂ ਵਾਲਾ ਸਾਮਾਨ ਵੰਡਿਆ ਗਿਆ | ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਜਥੇਦਾਰ ਰਣਜੀਤ ਸਿੰਘ ਐਬਸਫੋਰਡ, ਜਥੇਦਾਰ ਜਗਜੀਤ ਸਿੰਘ ਟੋਰਾਂਟੋ, ਲਖਵਿੰਦਰ ਸਿੰਘ ਇਟਲੀ ਤੇ ਬੀਬੀ ਤੇਜਿੰਦਰ ਕੌਰ ਆਦਿ ਨੇ ਆਰਥਿਕ ਸਹਾਇਤਾ ਦਿੱਤੀ | ਇਸ ਮੌਕੇ ਬਾਬਾ ਅਮਨਦੀਪ ਸਿੰਘ ਬੱੁਗਰ, ਲਖਵੀਰ ਸਿੰਘ ਸੰਧੂ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਇੰਦਰਜੀਤ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਸਿੰਦਾ ਸਿੰਘ ਮੌੜ ਪਟਿਆਲਾ, ਕੁਲਦੀਪ ਸਿੰਘ ਨੋਨਾ ਹਲਵਾਈ, ਜਸਕਰਨ ਸਿੰਘ ਪੁਰਬਾ, ਲਖਵਿੰਦਰ ਸਿੰਘ ਖ਼ਾਲਸਾ ਤੇ ਜਸਕਰਨ ਸਿੰਘ ਫ਼ੌਜੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗਰਮੀ ਦੇ ਮੌਸਮ ਵਿਚ ਪਾਣੀ ਦੀ ਕਮੀ ਨੇ ਲੋਕਾਂ ਦੀਆਂ ਚਿੰਤਾਵਾਂ 'ਚ ਕੀਤਾ ਵਾਧਾ ਅਗਲੀ ਖ਼ਬਰ ਗੈਸ ਏਜੰਸੀ ਸ਼ਹਿਣਾ ਵਲੋਂ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।