05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿਵਾਉਣ ਲਈ ਕੇਂਦਰ ਨੂੰ ਗਊ ਭਗਤਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਭੇਜਣ ਦਾ ਲਿਆ ਫ਼ੈਸਲਾ

ਅਜੀਤ ਡੈਸਕ 12-06-2026
ਤਪਾ ਮੰਡੀ, 11 ਜੂਨ (ਵਿਜੇ ਸ਼ਰਮਾ)-ਪੂਰੇ ਭਾਰਤ ਵਿਚ ਗਊ ਹੱਤਿਆ 'ਤੇ ਪੂਰਨ ਪਾਬੰਦੀ, ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਅਤੇ ਹੋਰ ਮੰਗਾਂ ਦੀ ਮੰਗ ਲਈ ਗਊ ਸਤਿਕਾਰ ਆਵਾਸ ਮੁਹਿੰਮ, ਜੋ ਕਿ ਭਾਰਤੀ ਸੰਤਾਂ ਅਤੇ ਰਿਸ਼ੀ-ਮੁਨੀ ਦੁਆਰਾ ਗਊ ਭਗਤਾਂ ਦੇ ਸਮਰਥਨ ਨਾਲ ਚਲਾਈ ਜਾ ਰਹੀ ਹੈ | ਇਸ ਸੰਬੰਧ 'ਚ ਸ਼ਹਿਰ ਦੇ ਅੰਦਰਲੀ ਗਊਸ਼ਾਲਾ (ਸ਼੍ਰੀ ਰਾਧਾ ਕਿ੍ਸ਼ਨ ਮੰਦਰ) ਵਿਖੇ ਇਕ ਮੀਟਿੰਗ ਹੋਈ, ਜਿਸ 'ਚ ਵੱਡੀ ਗਿਣਤੀ ਵਿਚ ਗਊ ਭਗਤਾਂ ਨੇ ਸ਼ਿਰਕਤ ਕੀਤੀ | ਮੀਟਿੰਗ 'ਚ ਸੰਤ ਸ੍ਰੀ ਰਾਮ ਤੀਰਥ ਮਹਾਰਾਜ (ਵਿ੍ੰਦਾਵਨ ਵਾਲੇ) ਤੇ ਸਵਾਮੀ ਹਰੀ ਨਰਾਇਣ ਗਿਰੀ ਮਹਾਰਾਜ (ਕੁਰੂਕਸ਼ੇਤਰ ਵਾਲੇ) ਨੇ ਕਿਹਾ ਕਿ ਗਊ ਸਾਡੀ ਮਾਤਾ ਹੈ ਅਤੇ ਹਰ ਰੋਜ਼ ਵੱਡੀ ਗਿਣਤੀ 'ਚ ਦਰਿੰਦੇ ਲੋਕਾਂ ਵਲੋਂ ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ | ਇਸ ਲਈ ਗਊਆਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ | ਗਊ ਨੂੰ ਬਚਾਉਣਾ ਅਤੇ ਉਸ ਦੀ ਰੱਖਿਆ ਕਰਨਾ ਸਾਡਾ ਸਭ ਦਾ ਫ਼ਰਜ਼ ਹੈ | ਉਨ੍ਹਾਂ ਦੱਸਿਆ ਕਿ 27 ਜੁਲਾਈ ਤੇ 27 ਅਕਤੂਬਰ ਨੂੰ ਦੇਸ਼ ਭਰ ਵਿਚ ਗਊ ਸਤਿਕਾਰ ਦਿਵਸ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਸਾਰੇ ਸ਼ਹਿਰਾਂ ਵਿਚ ਗਊ ਪ੍ਰੇਮੀ ਸ੍ਰੀ ਰਾਮ, ਜੈ ਰਾਮ, ਜੈ ਜੈ ਰਾਮ ਦਾ ਜਾਪ ਕਰਨਗੇ | ਉਨ੍ਹਾਂ ਨੇ 27 ਅਕਤੂਬਰ ਨੂੰ ਜ਼ਿਲ੍ਹਾ/ਉਪ-ਮੰਡਲ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਅਤੇ ਮੁੱਖ ਮੰਤਰੀ ਨੂੰ 40 ਕਰੋੜ ਦਸਤਖ਼ਤਾਂ ਵਾਲਾ ਇਕ ਪਟੀਸ਼ਨ ਪੱਤਰ ਸਵੇਰੇ 10 ਵਜੇ ਤੇ ਰਾਜ ਸਕੱਤਰ ਰਾਹੀਂ 27 ਅਕਤੂਬਰ ਨੂੰ ਦੇਣ ਦਾ ਸੰਕਲਪ ਲਿਆ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਭਾਰਤ ਵਿਚ ਗਊ ਹੱਤਿਆ 'ਤੇ ਪੂਰਨ ਪਾਬੰਦੀ ਲਗਾਈ ਜਾਵੇ, ਗਊ ਮਾਤਾ ਨੂੰ ਰਾਸ਼ਟਰ ਮਾਤਾ ਜਾਂ ਰਾਸ਼ਟਰੀ ਪੂਜਾ ਦਾ ਸੰਵਿਧਾਨਕ ਰਾਸ਼ਟਰੀ ਸਨਮਾਨ ਦਿੱਤਾ ਜਾਵੇ | ਇਸ ਮੌਕੇ ਰਾਜਪਾਲ ਸ਼ਰਮਾ ਬਰਨਾਲਾ, ਤਰਲੋਚਨ ਬਾਂਸਲ, ਟਿੰਕੂ ਮਿੱਤਲ, ਵਿਪਿਨ ਗੁਪਤਾ, ਰਿੰਕੂ ਮੌੜ, ਰਮੇਸ਼ ਕੁਮਾਰ ਸਿੰਗਲਾ, ਬਰਸਾਤੀ ਯੂਨੀਅਨ ਦੇ ਬਾਬੂ ਤਨੇਜਾ, ਵਪਾਰ ਮੰਡਲ ਦੇ ਮੀਤ ਭੂਸ਼ਨ ਘੜੈਲਾ, ਅਗਰਵਾਲ ਸੰਮੇਲਨ ਦੇ ਪ੍ਰਧਾਨ ਦੀਪਕ ਕੁਮਾਰ ਦੀਪੂ ਭੈਣੀ, ਅਸ਼ੋਕ ਗੋਇਲ, ਸੁਭਾਸ਼ ਕਾਂਸਲ, ਕਾਲਾ ਜੰਨਤਾ ਬੇਕਰੀ ਵਾਲਾ, ਲੱਕੀ ਭੈਣੀ, ਰਿਚੀ ਭੱਟਾਂ, ਕਾਲਾ ਮਹਿਤਾ, ਕੇਸਪਾਲ ਗੋਇਲ, ਨਿਤਿਨ, ਬੱਲਾ ਮੌੜ, ਮਦਨ ਲਾਲ ਭੱਟਾ, ਕਾਲਾ ਮਹਿਤਾ, ਮੇਲਾ ਕਾਲੀਆਂ, ਗੋਗੀ ਸ਼ਰਮਾ, ਮੋਨੂੰ ਮੌੜ, ਭਾਰਤ ਭੂਸ਼ਨ, ਸੁਰਿੰਦਰ ਰੂੜੇਕੇ ਵਾਲਾ, ਮੰਦਿਰ ਦੇ ਪੁਜਾਰੀ ਅਰਵਿੰਦ ਸ਼ੁਕਲਾ ਸਮੇਤ ਵੱਡੀ ਗਿਣਤੀ ਵਿਚ ਗਊ ਭਗਤ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਟੱਲੇਵਾਲ ਤੋਂ ਬੀਹਲਾ ਨੂੰ ਜਾਂਦੀ ਸੜਕ ਦੀਆਂ ਬਰਮਾਂ (ਕਿਨਾਰੇ) ਨਾ ਹੋਣ ਕਾਰਨ ਹਾਦਸੇ ਹੋਣ ਅਤੇ ਸੜਕ ਟੁੱਟਣ ਦਾ ਡ... ਅਗਲੀ ਖ਼ਬਰ ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਬੁਲਾਰੇ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।