ਟੱਲੇਵਾਲ, 11 ਜੂਨ (ਸੋਨੀ ਚੀਮਾ)-ਪੁਲਿਸ ਚੌਂਕੀ ਪੱਖੋ ਕੈਂਚੀਆਂ ਅਧੀਨ ਆਉਂਦੇ ਪਿੰਡ ਚੀਮਾ ਵਿਖੇ ਇਕ ਘਰ 'ਚੋਂ ਚੋਰਾਂ ਨੇ ਲੈਪਟਾਪ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਪੁਲਿਸ ਚੌਕੀ ਪੱਖੋ ਕੈਂਚੀਆਂ ਵਿਖੇ ਬਲਵਿੰਦਰ ਸਿੰਘ ਪੱੁਤਰ ਸੁਖਦੇਵ ਸਿੰਘ ਵਾਸੀ ਚੀਮਾ ਨੇ ਬਿਆਨ ਲਿਖਵਾਏ ਕਿ ਮੇਰੀ ਪਤਨੀ ਮਨਜੀਤ ਕੌਰ ਘਰ ਨੂੰ ਬਾਹਰੋਂ ਜਿੰਦਰਾ ਲਗਾ ਕੇ ਮੇਰੇ ਛੋਟੇ ਲੜਕੇ ਸਵਰਨਜੀਤ ਸਿੰਘ, ਜਿਸ ਦਾ ਘਰ ਸਾਡੇ ਨੇੜੇ ਹੀ ਹੈ, ਦਾ ਮਕਾਨ ਪੈ ਰਿਹਾ, ਉਸ ਮਕਾਨ ਵਿਚ ਚਲੇ ਗਏ | ਸਾਮ ਨੂੰ ਜਦ ਵਾਪਸ ਆਏ ਤਾਂ ਕਮਰੇ ਵਿਚ ਪਏ ਬੈੱਡ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ, ਬਾਅਦ 'ਚ ਪਤਾ ਲੱਗਿਆ ਕਿ ਪੇਟੀ ਵਿਚ ਰੱਖਿਆ ਡੈਲ ਕੰਪਨੀ ਦਾ ਲੈਪਟਾਪ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ, ਇਕ ਜੋੜਾ ਸਗਲਾ 6 ਤੋਲੇ ਨੂੰ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ | ਉਪਰੰਤ ਥਾਣੇਦਾਰ ਕਰਮਜੀਤ ਸਿੰਘ ਨੇ ਉਕਤ ਬਿਆਨ ਉਪਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ |