03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਏ.ਸੀ. ਦੀ ਸਰਵਿਸ ਦੌਰਾਨ ਗੈਸ ਸਿਲੰਡਰ ਫਟਣ ਕਾਰਨ ਨੌਜਵਾਨ ਦੀ ਮੌਤ

ਅਜੀਤ ਡੈਸਕ 13-06-2026
ਬਰਨਾਲਾ, 12 ਜੂਨ (ਨਰਿੰਦਰ ਅਰੋੜਾ)-ਸਥਾਨਕ ਕੇ.ਸੀ. ਰੋਡ ਗਲੀ ਨੰਬਰ 10 ਵਿਖੇ ਇਕ ਘਰ ਵਿਚ ਏ.ਸੀ. ਦੀ ਸਰਵਿਸ ਕਰਦੇ ਸਮੇਂ ਗੈਸ ਸਿਲੰਡਟਰ ਫਟਣ ਕਾਰਨ ਨੌਜਵਾਨ ਮਕੈਨਿਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਕੰਦਰ ਸਿੰਘ (ਉਮਰ 27 ਸਾਲ) ਵਾਸੀ ਠੀਕਰੀਵਾਲਾ, ਜੋ ਕਿ ਕੱਚਾ ਕਾਲਜ ਰੋਡ ਸਥਿਤ ਗਲੀ ਨੰਬਰ 10 ਵਿਚ ਰਮੇਸ਼ ਕੁਮਾਰ ਦੇ ਘਰ ਦੀ ਦੂਜੀ ਮੰਜ਼ਿਲ 'ਤੇ ਏ.ਸੀ. ਦੀ ਸਰਵਿਸ ਕਰ ਰਿਹਾ ਸੀ ਤਾਂ ਅਚਾਨਕ ਗੈਸ ਸਿਲੰਡਰ ਫੱਟ ਗਿਆ | ਧਮਾਕਾ ਏਨਾ ਜ਼ਬਰਦਸਤ ਸੀ ਕਿ ਸਿਲੰਡਰ ਅਤੇ ਹੋਰ ਸਮਾਨ ਦੇ ਪਰਖੱਚੇ ਉੱਡ ਗਏ | ਸਰਵਿਸ ਕਰ ਰਿਹਾ ਸਿਕੰਦਰ ਸਿੰਘ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਛੱਤ ਖ਼ੂਨ ਨਾਲ ਲੱਥਪੱਥ ਹੋ ਗਈ | ਇਸ ਧਮਾਕੇ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਪ੍ਰਾਈਵੇਟ ਗੱਡੀ ਰਾਹੀਂ ਸਿਵਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ: ਗੁਰਮੇਹਰ ਢਿੱਲੋਂ ਨੇ ਦੱਸਿਆ ਕਿ ਕਰੀਬ ਦੁਪਹਿਰ 1:30 ਵਜੇ ਸਿਕੰਦਰ ਸਿੰਘ ਨਾਮੀ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ | ਜੋ ਏ.ਸੀ. ਦੀ ਸਰਵਿਸ ਦੌਰਾਨ ਸਿਲੰਡਰ ਫਟਣ ਨਾਲ ਜ਼ਖ਼ਮੀ ਹੋਇਆ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ | ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਥਾਣੇ ਨੂੰ ਸੂਚਨਾ ਭੇਜ ਦਿੱਤੀ ਗਈ ਹੈ | ਜਦੋਂ ਇਸ ਮਾਮਲੇ ਸਬੰਧੀ ਐਸ.ਐਚ.ਓ. ਸਿਟੀ ਬਰਨਾਲਾ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਅਚਾਨਕ ਵਾਪਰਿਆ ਹਾਦਸਾ ਹੈ | ਫਿਰ ਵੀ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਤੋਂ
ਪਿਛਲੀ ਖ਼ਬਰ ਲਗਾਤਾਰ ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ ਕਾਰਨ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਅਗਲੀ ਖ਼ਬਰ ਮੁਲਾਜ਼ਮ ਆਗੂ ਤਰਸੇਮ ਭੱਠਲ ਨਾਲ ਬਦਸਲੂਕੀ ਦਾ ਜਥੇਬੰਦੀਆਂ ਨੇ ਲਿਆ ਸਖ਼ਤ ਨੋਟਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।